ਵੱਡੇ ਵੱਡੇ ਵਾਅਦੇ ਕਰਨ ਵਾਲੀ ਮੋਦੀ ਸਰਕਾਰ ਕਰਨ ਆਈ ਸੀ ਡਾਲਰ ਦੇ ਬਰਾਬਰ ਰੁਪਿਆ,ਪਰ ਪੈਟਰੋਲ ਦੇ ਬਰਾਬਰ ਡੀਜ਼ਲ ਹੋਇਆ

ਗੁਰਦਾਸਪੁਰ ( ਬਲਵਿੰਦਰ ਸਿੰਘ ਬਿੱਲਾ ) : ਪਹਿਲਾਂ ਹੀ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੋਕਾਂ ਦਾ ਕੰਮਕਾਜ ਠੱਪ ਪਿਆ ਹੋਇਆ ਹੈ ਦੂਜੇ ਪਾਸੇ ਕੇਂਦਰ ਸਰਕਾਰ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਟੈਕਸ ਵਧਾ ਰਹੀ ਹੈ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਮੂਲਨਿਵਾਸੀ ਫਰੰਟ ਗੁਰਦਾਸਪੁਰ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਦੇਖਿਆ ਜਾਵੇ ਤਾਂ ਦੇਸ਼ ਵਿਚ ਪਿਛਲੇ 20 ਦਿਨਾਂ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਲੋਕ ਗੁੱਸੇ ਵਿਚ ਆ ਗਏ ਹਨ।

ਭਾਰਤੀ ਮੂਲ ਨਿਵਾਸੀ ਫਰੰਟ ਚੇਅਰਮੈਨ ਮਾਸਟਰ ਤਰਲੋਕ ਚੰਦ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ‘ਤੇ ਅਸਫਲ ਰਹੀ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅੱਜ ਤੇਲ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ।ਉਨ੍ਹਾਂ ਕਿਹਾ ਕਿ ਜੇ ਮੋਦੀ ਸਰਕਾਰ ਦੀ ਨੀਤੀ ਸਪੱਸ਼ਟ ਅਤੇ ਸਿੱਧੀ ਹੁੰਦੀ ਤਾਂ ਅੱਜ ਤੇਲ ਦੀਆਂ ਕੀਮਤਾਂ ਕੰਟਰੋਲ ਹੇਠ ਹੁੰਦੀਆਂ ਅਤੇ ਆਮ ਲੋਕਾਂ ਤੱਕ ਪਹੁੰਚ ਜਾਂਦੀਆਂ। ਜਿਸ ਤਰ੍ਹਾਂ ਤੇਲ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ, ਆਉਣ ਵਾਲੇ ਦਿਨਾਂ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਜਾਣਗੀਆਂ ਤਾਂ ਹੈਰਾਨੀ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੇ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਯਕੀਨ ਦਿਲਾਇਆ ਸੀ ਕਿ ਡਾਲਰ ਦੇ ਬਰਾਬਰ ਰੁਪਿਆ ਲਿਆਂਦਾ ਜਾਵੇਗਾ ਪਰ ਅੱਜ ਪੈਟਰੋਲ ਦੇ ਬਰਾਬਰ ਡੀਜ਼ਲ ਹੋ ਗਿਆ ਹੈ। ਪ੍ਰਧਾਨ ਪ੍ਰੇਮ ਚੰਦ ਨੇ ਕਿਹਾ ਅੱਜ ਜਿਸ ਤਰੀਕੇ ਨਾਲ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਹਰ ਗੱਲ ‘ਤੇ ਟਵੀਟ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਕਿਉਂਕਿ ਜਦੋਂ ਮੋਦੀ ਜੀ-2013 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸਨ।

ਉਨ੍ਹਾਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਉੱਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਸੀ ਕਿ ਜਿਹੜੀ ਸਰਕਾਰ ਤੇਲ ਦੀ ਦਰ ਨੂੰ ਕੰਟਰੋਲ ਨਹੀਂ ਕਰ ਸਕਦੀ ਉਸ ਨੂੰ ਸੱਤਾ ਵਿੱਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਅੱਜ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਇੰਨੀ ਘੱਟ ਹੈ, ਤਾਂ ਸਰਕਾਰ ਬਾਰ ਬਾਰ ਐਕਸਾਈਜ਼ ਡਿਊਟੀ ਕਿਉਂ ਵਧਾ ਰਹੀ ਹੈ। ਪ੍ਰਧਾਨ ਪ੍ਰੇਮ ਚੰਦ ਖਰਲਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਰਾਜ ਵਿਚ ਕੇਂਦਰ ਸਰਕਾਰ ਡੀਜ਼ਲ ‘ਤੇ 3 ਰੁਪਏ ਦੀ ਐਕਸਾਈਜ਼ ਡਿੳੁਟੀ ਲਗਾਉਂਦੀ ਸੀ, ਪਰ ਅੱਜ 2020 ਵਿਚ ਮੋਦੀ ਸਰਕਾਰ ਡੀਜ਼ਲ’ ਤੇ ਲਗਭਗ 31 ਰੁਪਏ ਵਿਚ ਐਕਸਾਈਜ਼ ਡਿੳੁਟੀ ਲਗਾ ਰਹੀ ਹੈ ਅਤੇ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ।

ਜਿਸ ਵਿਚ ਸਭ ਤੋਂ ਵੱਧ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਵਸੂਲੇ ਜਾ ਰਹੇ ਹਨ ਐਡਵੋਕੇਟ ਸੁਖਦੇਵ ਰਾਜ ਨੇ ਕਿਹਾ ਕਿ ਡੀਜ਼ਲ ਦੀ ਕੀਮਤ ਦਾ ਸਿੱਧਾ ਅਸਰ  ਮਹਿੰਗਾਈ ਉੱਤੇ ਪਵੇਗਾ। ਪਹਿਲਾਂ ਹੀ ਇਕ ਗਰੀਬ ਅਤੇ ਮੱਧ-ਵਰਗ ਦਾ ਪਰਿਵਾਰ ਕੋਰੋਨਾ ਅਤੇ ਲਾਕ-ਡਾਉਨ ਕਾਰਨ ਪਰੇਸ਼ਾਨ ਹੈ ਉੱਤੋਂ ਡੀਜ਼ਲ ਅਤੇ ਪੈਟਰੋਲ ਦੀਆਂ ਦਰਾਂ ਵਿਚ ਦਿਨੋ ਦਿਨ ਵਾਧਾ ਕੀਤਾ ਜਾ ਰਿਹਾ ਹੈ ਭਾਰਤੀ ਮੂਲ ਨਿਵਾਸੀ ਫਰੰਟ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਬਿਨਾਂ ਦੇਰੀ ਕੀਤੇ ਤੇਲ ਦੀ ਕੀਮਤ ਨੂੰ ਘਟਾਉਂਦੀ ਨਹੀਂ ਹੈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਲੋਕ ਸੜਕਾਂ ਤੇ ਉੱਤਰਨ ਨੂੰ ਮਜਬੂਰ ਹੋਣਗੇ ਇਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਦੀ ਸਰਕਾਰ ਹੋਵੇਗੀ। ਇਸ ਮੌਕੇ ਤੇ ਮਾਸਟਰ ਤਰਲੋਕ ਚੰਦ, ਪ੍ਰੇਮ ਚੰਦ, ਦਰਸ਼ਨ ਸਿੰਘ, ਵਰਿੰਦਰ ਆਰਕੀਟੈਕਟ,ਐਡਵੋਕੇਟ ਸੁਖਦੇਵ ਰਾਜ ਆਦਿ ਹਾਜ਼ਰ ਸਨ

Related posts

Leave a Reply