ਡੀ ਟੀ ਐਫ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਨੂੰ ਡੀ ਸੀ ਰਾਂਹੀ ਦਿੱਤਾ ਮੰਗ ਪੱਤਰ

ਗੁਰਦਾਸਪੁਰ 26 ਜੂਨ ( ਅਸ਼ਵਨੀ ) : ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਜਿਲਾ ਗੁਰਦਾਸਪੁਰ ਦੇ ਪਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਜਨਰਲ ਸਕੱਤਰ ਦੀ ਅਗਵਾਈ ਵਿਚ ਸਹਾਇਕ ਡਿਪਟੀਕਮਿਸ਼ਨਰ ਤਜਿੰਦਰ ਪਾਲ ਸਿੰਘ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ।ਮੁੱਖ ਮੰਗਾਂ ਵਿੱਚ ਠੇਕੇ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਗਈ ਇਹ ਅਧਿਆਪਕ ਜਿਵੇਂ ਈ ਜੀ ਐਸ,ਏ ਆਈ ਈ,ਐਸ ਟੀ ਆਰ ਅਤੇ ਓ,ਡੀ,ਐਲ ਅਧਿਆਪਕ ਅਤੇ ਕੰਪਿਊਟਰ ਅਧਿਆਪਕਾਂ ਨੂੰ ਸਿਖਿਆ ਵਿਭਾਗ ਵਿਚ ਮਰਜ ਕੀਤਾ ਜਾਵੇ।ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਰੋਗੀ ਬਣਾ ਰਹੀ ਅਤੇ ਅਸਲ ਸਿਖਿਆ ਤੋਂ ਦੂਰ ਕਰ ਰਹੀ ਆਨ ਲਾਈਨ ਸਿਖਿਆ ਬੰਦ ਕੀਤੀ ਜਾਵੇ ।

ਸਕੂਲਾਂ ਨੂੰ ਵਿਉਂਤਬੰਦ ਢੰਗ ਨਾਲ ਪੜਾਅ ਵਾਰ ਖੋਲ੍ਹਣ ਦੀ ਪ੍ਰਕਿਰਿਆ ਸੁਰੂ ਕੀਤੀ ਜਾਵੇ,ਸਾਰੀਆਂ ਜਮਾਤਾਂ ਦੇ ਸਿਲੇਬਸ ਤਰਕਸੰਗਤ ਢੰਗ ਨਾਲ ਘਟਾਏ ਜਾਣ ਅਤੇ ਸਾਰੀਆਂ ਪੈਡਿੰਗ ਕਿਤਾਬਾਂ ਸਕੂਲਾਂ ਤਕ ਪੁੱਜਦਿਆਂ ਕੀਤੀਆਂ ਜਾਣ,ਇਸਤੋਂ ਇਲਾਵਾ ਮੁੱਖ ਅਧਿਆਪਕਾਂ,ਪ੍ਰਿੰਸੀਪਲਾਂ,ਸੈਂਟਰ ਹੈੱਡ ਟੀਚਰਾਂ,ਹੈੱਡ ਟੀਚਰਾਂ ਅਤੇ ਬੀ,ਪੀ,ਈ,ਓ ਲਈ ਅਧਿਆਪਕਾਂ ਦਾ ਪ੍ਰਮੋਸ਼ਨ 75 ਫੀਸਦੀ ਕੋਟਾ ਬਹਾਲ ਹੋਵੇ।ਸਾਰੀਆਂ ਪੈਡਿੰਗ ਪ੍ਰਮੋਸ਼ਨਾਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ।ਇਸ ਮੋਕੇ ਗੁਰਦਿਆਲ ਚੰਦ,ਡਾ ਸਤਿੰਦਰ ਸਿੰਘ,ਸੁਖਜਿੰਦਰ ਸਿੰਘ,ਹਰਦੀਪ ਰਾਜ,ਸਤਨਾਮ ਸਿੰਘ,ਸੁਰਜੀਤ ਮਸੀਹ,ਅਮਰਜੀਤ ਕੋਠੇ,ਮਨੋਹਰ ਲਾਲ,ਉਪਕਾਰ ਸਿੰਘ,ਬਲਵਿੰਦਰ ਕੌਰ ਆਦਿ ਹਾਜ਼ਰ ਸਨ ।

Related posts

Leave a Reply