ਰੂਰਲ ਫਾਰਮਿਸਟਾਂ ਅਤੇ ਨਵ ਨਿਯੁਕਤ ਮਲਟੀਪਰਪਰਜ ਹੈਲਥ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ : ਡੀ ਐਮ ਐਫ

ਰੂਰਲ ਫਾਰਮਿਸਟਾਂ ਅਤੇ ਨਵ ਨਿਯੁਕਤ ਮਲਟੀਪਰਪਰਜ ਹੈਲਥ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰੇ ਸਰਕਾਰ : ਡੀ ਐਮ ਐਫ

ਗੁਰਦਾਸਪੁਰ,3 ਜੁਲਾਈ ( ਅਸ਼ਵਨੀ ) : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ  ਪੰਜਾਬ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਸੇਵਾ ਨਿਭਾ ਰਹੇ ਰੂਰਲ  ਫਰਮਾਸਿਸਟ ਅਫਸਰਾਂ ਅਤੇ ਨਵ ਨਿਯੁਕਤ ਮਲਟੀਪਰਪਜ ਹੈਲਥ ਵਰਕਰਾਂ ਮੇਲ ਤੇ ਫੀਮੇਲ  ਦੀਆਂ ਅਹਿਮ ਮੰਗਾਂ ਨੁੂੰ ਸਰਕਾਰ ਵਲੋਂ  ਨਜ਼ਰਅੰਦਾਜ ਕਰਨ ਦੀ ਸਖਤ ਨਿਖੇਧੀ ਕੀਤੀ ਹੈ ਪ੍ਰੈਸ ਨੁੂੰ ਬਿਆਨ ਜਾਰੀ ਕਰਦਿਆਂ ਡੀ ਐਮ ਐੱਫ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ,ਜਨਰਲ ਸਕੱਤਰ ਜਰਮਨਜੀਤ ਛੱਜਲਵੱਡੀ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਜ਼ਿਲਾ ਪ੍ਰਧਾਨ ਅਤੇ ਅਮਰਜੀਤ ਸ਼ਾਸਤਰੀ ਜਰਨਲ ਸਕੱਤਰ ਅਮਰਜੀਤ ਸਿੰਘ ਮਨੀ ਅਨੇਕ ਚੰਦ ਪਾਹੜਾ ਨੇ ਦੱਸਿਆ ਕਿ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਪਿਛਲੇ 14 ਸਾਲ ਤੋ ਰੂਰਲ ਫਾਰਮਾਸਿਸਟ ਅਫਸਰ ਕੰਟਰੈਕਟ ਤੇ ਸੇਵਾ ਨਿਭਾ ਰਹੇ ਹਨ।

ਇਸੇ ਤਰਾ ਨਵਨਿਯੁਕਤ  ਮਲਟੀਪਰਪਜ ਹੈਲਥ ਵਰਕਰ(ਫੀ ਮੇਲ) ਪੰਜਾਬ ਦੇ ਪਿੰਡਾ ਚ  ਨਿਗੂਣੀਆ ਤਨਖਾਹਾ ਤੇ ਸੇਵਾ ਨਿਭਾ ਰਹੇ ਹਨ ਕਰੋਨਾ ਮਹਾਮਾਰੀ ਦੌਰਾਨ ਇਹਨਾਂ ਨੇ ਆਪਣੀਆਂ ਜਾਨਾਂ  ਦੀ ਪ੍ਰਵਾਹ ਕੀਤੇ ਬਿਨਾ ਤਨਦੇਹੀ ਨਾਲ ਡਿਉੂਟੀ ਨਿਭਾਈ ਪਰ ਸਿਹਤ ਵਿਭਾਗ ਇਹਨਾ ਦੀਆਂ ਮੰਗਾ ਪ੍ਰਤੀ ਮਤਰੇਆ ਰਵੱਈਆ ਨਿਭਾ ਰਹੀ ਹੈ ਉਹਨਾਂ ਮੰਗ ਕੀਤੀ ਕਿ ਸਰਕਾਰ ਰੂਰਲ ਫਾਰਮਾਸਿਸਟ ਅਫਸਰਾਂ  ਨੁੂੰ ਸਿਹਤ ਵਿਭਾਗ ਵਿੱਚ ਲੈ ਕੇ ਰੈਗੂਲਰ ਗਰੇਡ ਤੇ ਫਿੱਟ ਕਰੇ,ਸਿਹਤ ਵਿਭਾਗ ਚ ਕੰਮ ਕਰਦੇ ਸਾਰੇ ਫੀਮੇਲ ਮੇਲ ਹੈਲਥ ਵਰਕਰਾ ਤੇ ਕੰਟਰੈਕਟ ਤੇ ਕੰਮ ਕਰਦੇ ਸਭ ਵਰਕਰਾ ਨੁੂੰ ਰੈਗੂਲਰ ਕਰੇ ਅਤੇ ਨਵਨਿਯੁਕਤ ਮਲਟੀਪਰਪਰਜ਼ ਹੈਲਥ ਵਰਕਰਾਂ ਦਾ ਪਰਖ ਕਾਲ ਸਮਾਂ ਤਿੰਨ ਸਾਲ ਤੋ ਘਟਾ ਕੇ ਦੋ ਸਾਲ ਦਾ ਕਰੇ ਅਤੇ ਬਣਦੀ ਤਨਖਾਹ ਜੋਆਇੰਗ ਤੋਂ ਪੂਰੀ ਦਿੱਤੀ ਜਾਵੇ,ਬਾਕੀ ਕੇਟੇਗਰੀਆ ਦੀ ਤਰਾ ਕੋਵਿਡ 19 ਮਹਾਮਾਰੀ ‘ਚ ਡਿਊਟੀ ਨਿਭਾਉਣ ਤੇ ਐਮਰਜੈਂਸੀ ਭੱਤਾ ਤੇ ਰਿਸਕ ਭੱਤਾ ਦਿੱਤਾ ਜਾਵੇ ।

ਇਸ ਮੌਕੇ ਉਪਕਾਰ ਸਿੰਘ ਵਡਾਲਾ ਬਾਂਗਰ ਰੂਪ ਸਿੰਘ ਦੀਨਾਨਗਰ ਹਰਦੇਵ ਸਿੰਘ ਬਟਾਲਾ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ 2006 ਵਿਚ ਸੰਵਿਧਾਨ ਦੀ 73ਵੀ 74ਵੀ ਸੋਧ ਅਧੀਨ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਲਈ ਕਾਂਗਰਸ ਸਰਕਾਰ ਨੇ ਪਹਿਲੀ ਕੜੀ ਵਜੋਂ ਛੇ ਮਹਿਕਮੇ ਪੰਚਾਇਤਾਂ ਹਵਾਲੇ ਕੀਤੇ ਸਨ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵੱਲੋਂ ਇਹ ਨਾ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦਾ ਪੁਰਜੋਰ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਕੇ ਆਪਣੇ ਚੋਣ ਵਾਅਦੇ ਪੂਰੇ ਕਰੇ ।

Related posts

Leave a Reply