ਬਲਾਕ ਐਕਸਟੈਨਸ਼ਨ ਐਜੂਕੇਟਰਾਂ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਕੀਤਾ ਜਾ ਰਿਹਾ ਹੈ ਜਾਗਰੂਕ

ਬਲਾਕ ਐਕਸਟੈਨਸ਼ਨ ਐਜੂਕੇਟਰਾਂ ਵਲੋਂ ਲੋਕਾਂ ਨੂੰ ਕੋਰੋਨਾ  ਵਾਇਰਸ  ਵਿਰੁੱਧ ਕੀਤਾ ਜਾ ਰਿਹਾ ਹੈ ਜਾਗਰੂਕ

ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ  ਸਨਮਾਨਿਤ

ਗੁਰਦਾਸਪੁਰ,6 ਜੁਲਾਈ  (ਅਸ਼ਵਨੀ) :ਪਿਛਲੇ ਤਿੰਨ ਮਹੀਨਿਆਂ ਤੋਂ ਕਰੋਨਾ ਵਾਇਰਸ ਦੇ ਦੌਰਾਨ ਬਲਾਕ ਐਕਸਟੈਨਸ਼ਨ ਐਜੂਕੇਟਰਾਂ ਵੱਲੋਂ ਮੋਹਰੀ ਕਤਾਰ ਵਿੱਚ ਖੜੇ ਹੋ ਕੇ ਸਿਹਤ ਵਿਭਾਗ ਵਿਚ ਆਪਣੀਆਂ ਸੇਵਾਵਾਂ ਨਿਭਾਈਆਂ ਗਈਆਂ।ਲੋਕਾਂ ਨੂੰ ਵੱਧ ਚੜ ਕੇ ਕਰੋਨਾ ਵਾਇਰਸ ਤੇ  ਇਸ ਤੇ ਹੋਣ ਵਾਲੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ। ਇਸ ਤੋਂ ਬਚਾਓ ਬਾਰੇ ਦੱਸਿਆ ਗਿਆ ।

ਇਨਾਂ  ਦੇ ਕੰਮ ਨੂੰ ਵੇਖਦੇ ਹੋਏ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕਿਸ਼ਨ ਚੰਦ ਨੇ ਅੱਜ ਸਮੂਹ ਬਲਾਕ ਐਕਸਟੈਨਸ਼ਨ ਐਜੂਕੇਟਰ ਨੂੰ ਉਨਾਂ ਦੀ  ਕੰਮ ਦੀ ਸਰਾਹਣਾ ਕਰਦੇ ਹੋਏ ਪ੍ਰਸੰਸਾ ਪੱਤਰ ਦੇ ਕੇਸਨਮਾਨਿਤ ਕੀਤਾ। ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਐਕਸਟੈਨਸ਼ਨ  ਐਜੂਕੇਟਰ ਨੇ ਵੱਧ ਚੜ ਕੇ ਕੋਰੋਨਾ ਵਾਇਰਸ ਵਿਰੁੱਧ  ਜਾਗਰੂਕਤਾ  ਅਭਿਆਨ ਅਤੇ ‘ਮਿਸ਼ਨ ਫ਼ਤਹਿ’ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਲਈ ਕਿਹਾ ।

ਉਨਾ ਦੱਸਿਆ ਕਿ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ  ਜਾਗਰੂਕਤਾ ,ਸਾਵਧਾਨੀਆਂ, ਹੱਥਾਂ ਨੂੰ 20 ਸਕਿੰਟ ਤੱਕ ਧੋਣਾ ਅਤੇ ਮਾਸਕ ਪਾਉਣਾ ਅਤੇ ਛੇ ਫੁੱਟ ਦੀ ਸੋਸ਼ਲ ਡਿਸਟੈਨਸਿੰਗ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਬਾਰੇ ਜਾਗਰੂਕ ਕਰਨ ਦੇ ਲਈ ਕਿਹਾ ਗਿਆ।
ਇਸ ਮੌਕੇ ਸਮੂਹ ਬੀਈਈ ਸਾਹਿਬ ,ਜ਼ਿਲਾ ਮਾਸ ਮੀਡੀਆ ਅਫ਼ਸਰ ਮੈਡਮ ਦੀਪਕ ਡੋਗਰਾ ,ਡਿਪਟੀ ਮਾਸ ਮੀਡੀਆ ਅਫਸਰ ਅਮਰਜੀਤ ਸਿੰਘ ਅਤੇ ਗੁਰਿੰਦਰ ਕੌਰ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

Related posts

Leave a Reply