ਸਿਹਤ ਵਿਭਾਗ ਵਲੋਂ 11 ਤੋਂ 24 ਜੁਲਾਈ ਤੱਕ ਜਨ ਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ : ਸਿਵਲ ਸਰਜਨ

ਸਿਹਤ ਵਿਭਾਗ ਵਲੋਂ 11 ਤੋਂ 24 ਜੁਲਾਈ ਤੱਕ ਜਨ ਸੰਖਿਆ ਸਥਿਰਤਾ ਪੰਦਰਵਾੜਾ ਮਨਾਇਆ ਜਾਵੇਗਾ : ਸਿਵਲ ਸਰਜਨ

ਗੁਰਦਾਸਪੁਰ,8 ਜੁਲਾਈ (ਅਸ਼ਵਨੀ ) : ਸਿਵਲ ਸਰਜਨ ਡਾ.ਕਿਸ਼ਨ ਚੰਦ ਦੀ ਆਗਵਾਈ ਹੇਠ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਿਡ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕੀਤੀ ਗਈ । ਇਸ ਦੋਰਾਨ ਸਿਵਲ ਸਰਜਨ ਡਾ.ਕਿਸ਼ਨ ਚੰਦ ਨੇ ਦੱਸਿਆ ਕਿ 11 ਤੋਂ 24 ਜੁਲਾਈ 2020 ਤੱਕ ਜਨ ਸੰਖਿਆਂ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ ਦੇਸ਼ ਦੀ ਵੱਧ ਰਹੀ ਅਬਾਦੀ ਨੂੰ ਠੱਲ ਪਾਉਣ ਲਈ 27 ਜੂਨ 2020 ਤੋਂ 10 ਜੁਲਾਈ 2020 ਤੱਕ ਜਿਲੇ  ਵਿੱਚ ਇਸ ਸਬੰਧੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਇਸ ਅਧੀਨ ਸਮੂਹ ਯੌਗ ਜੋੜਿਆਂ ਨੂੰ ਪਰਿਵਾਰ ਦੀ ਯੋਜਨਾਬੰਦੀ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਬਾਰੇ ਦੱਸਿਆ ਜਾਵੇ।


ਉਨਾਂ ਦੱਸਿਆ ਕਿ 11 ਜੁਲਾਈ 2020 ਤੋਂ 24 ਜੁਲਾਈ 2020 ਤੱਕ ਜਨਸੰਖਿਆ ਸਥਿਰਤਾ ਪੰਦਰਵਾੜਾ ਤਹਿਤ ਜਿਲੇ ਦੇ ਸਾਰੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਉਪਲੱਭਤਾ ਕਰਵਾਈ ਜਾਵੇਗੀ।ਉਹਨਾਂ ਨੇ ਬਲਾਕ ਐਕਸਟੈਂਸ਼ਨ ਐਜੂਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਬਲਾਕਾਂ ਵਿੱਚ ਆਸ਼ਾ ਵਰਕਰ ਅਤੇ ਏ.ਐਨ.ਐਮ. ਰਾਹੀਂ ਲੋਕਾਂ ਨੂੰ ਪਰਿਵਾਰ ਨਿਯੋਜਨ ਸਾਧਨਾਂ ਬਾਰੇ ਜਾਗਰੂਕ ਕੀਤਾ ਜਾਵੇ।ਇਸ ਮੌਕੇ ਤੇ ਸਮੂਹ ਬਲਾਕ ਐਕਸਟੈਂਸ਼ਨ ਐਜੂਕਟਰ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਅਮਰਜੀਤ ਸਿੰਘ ਅਤੇ ਸ਼੍ਰੀਮਤੀ ਗੁਰਿੰਦਰ ਕੌਰ ਕਲੇਰ ਹਾਜਰ ਸਨ।

Related posts

Leave a Reply