ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ : ਐਸ ਐਸ ਪੀ

ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਮੁਕੱਦਮੇ ਦਰਜ : ਐਸ ਐਸ ਪੀ  

ਗੁਰਦਾਸਪੁਰ 8 ਜੁਲਾਈ (ਅਸ਼ਵਨੀ) : ਡਾ ਰਾਜਿੰਦਰ ਸਿੰਘ ਸੋਹਲ  ਸੀਨੀਅਰ ਪੁਲੀਸ  ਕਪਤਾਨ  ਗੁਰਦਾਸਪੁਰ  ਨੇ ਜਾਣਕਾਰੀ  ਦਿੰਦਿਆਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਖੇ ਨਸਿਆਂ ਵਿਰੁੱਧ ਚਲਾਈ  ਜਾ ਰਹੀ ਮੁਹਿੰਮ ਤਹਿਤ ਨਜਾਇਜ  ਸ਼ਰਾਬ ਦਾ ਧੰਦਾ ਕਰਨ ਵਾਲਿਆ   ਖਿਲਾਫ ਵੱਖ ਵੱਖ ਥਾਣਿਆ ਵਲੋਂ 6 ਮੁਕਦੱਮੇ ਦਰਜ ਕਰਕੇ 1,14000 ਐਮ ਐਲ ਨਜਾਇਜ  ਸ਼ਰਾਬ ਬਰਾਮਦ ਕੀਤੀ  ਗਈ।

ਐਸ ਐਸ ਪੀ ਨੇ ਹੋਰ ਕਿਹਾ ਕਿ ਨਸਿਆਂ  ਦਾ ਧੰਦਾ ਕਰਨ ਵਾਲਿਆਂ ਖਿਲਾਫ ਇਹ ਕਾਰਵਾਈ  ਇਸੇ ਤਰਾਂ ਜਾਰੀ ਰਹੇਗੀ।ਨਸ਼ਿਆਂ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਆਕਤੀ ਨੂੰ ਬਖਸ਼ਿਆਂ ਨਹੀਂ ਜਾਵੇਗਾ।ਉਨਾਂ  ਆਮ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ  ਦੇ ਖਿਲਾਫ ਕਾਰਵਾਈ ਕਰਨ ਲਈ ਜਿਲਾ ਪੁਲੀਸ ਦਾ ਸਹਿਯੋਗ ਦਿਉ ਤਾਂ ਜੋ ਨਸ਼ਾਂ   ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ  ਕੀਤੀ ਜਾ ਸਕੇ ਅਤੇ ਨਸਿਆਂ ਨੂੰ ਠੱਲ ਪਾਈ ਜਾ ਸਕੇ ।

Related posts

Leave a Reply