ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਹੜਾਂ ਦੇ ਅਗਾਂਊ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਹੜਾਂ ਦੇ ਅਗਾਂਊ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅਧਿਕਾਰੀਆਂ ਨੂੰ ਪ੍ਰਬੰਧ ਸਮੇਂ ਸਿਰ ਕਰਨ ਦੀ ਕੀਤੀ ਸਖ਼ਤ  ਹਦਾਇਤ

ਗੁਰਦਾਸਪੁਰ,10 ਜੁਲਾਈ (ਅਸ਼ਵਨੀ) :ਜਨਾਬ ਮੁਹੰਮਦ ਇਸ਼ਫਾਕ  ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮਾਨਸੂਨ ਨੂੰ ਮੁੱਖ ਰੱਖਦੇ ਹੋਏ ਹੜਾਂ ਦੇ ਅਗਾਂਊ ਪ੍ਰਬੰਧਾਂ ਸਬੰਧੀ ਵੀਡੀਓ ਕਾਨਫਰੰਸ ਜਰੀਏ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ  ਉਨਾਂ ਦੱਸਿਆ ਕਿ ਮਾਨਸੂਨ ਦੇ ਮੱਦੇਨਜ਼ਰ ਬਰਸਾਤਾਂ ਕਾਰਨ ਜ਼ਿਲੇ  ਅੰਦਰ ਕਿਸੇ ਪ੍ਰਕਾਰ ਦੇ ਹੜ ਆਉਣ ਦੀ ਸਥਿਤੀ ਲਈ ਨਾਲ ਨਜਿੱਠਣ ਲਈ ਹਰੇਕ ਵਿਭਾਗ ਕਮਰਕੱਸ ਲਵੇ ਅਤੇ ਆਪਣੇ ਆਪਣੇ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਮੁਕੰਮਲ ਕਰ ਲੈਣ।

ਡਿਪਟੀ ਕਮਿਸ਼ਨਰ ਨੇ ਨਹਿਰੀ ਵਿਭਾਗ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਦਰਿਆ ਨਾਲ ਲੱਗਦੇ ਪਿੰਡਾਂ ਦੀ ਸੂਚੀ ਬਣਾਉਣ ਅਤੇ ਉਨਾਂ ਵਲੋਂ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਜਰੂਰੀ ਹਦਾਇਤਾਂ ਜਾਰੀ ਕੀਤੀਆਂ,ਉਨਾਂ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ,  ਪਾਵਰਕਾਮ, ਜੰਗਲਾਤ, ਡੀ.ਐਫ.ਐਸ.ਸੀ ਸਮੇਤ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜਾਂ ਦੇ ਅਗਾਂਊ ਪ੍ਰਬੰਧ ਮੁਕੰਮਲ ਕਰ ਲੈਣ ।
             ਉਨਾਂ ਸਮੂਹ ਐਸ.ਡੀ.ਐਮਜ਼ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਆਪਣੇ ਨਾਲ ਸੰਬਧਿਤ ਕੰਮ ਕਰਨ ਲਈ ਕਿਹਾ ਤੇ ਦੱਸਿਆ ਕਿ ਉਹ ਰਾਹਤ ਕੈਂਪ, ਰਾਹਤ ਕੰਮਾਂ ਲਈ ਕਮੇਟੀਆਂ ਗਠਿਤ ਕਰਨ ਤੇ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਦੇ ਫੋਨ ਨੰਬਰ ਦੀਆਂ ਸੂਚੀਆਂ ਤਿਆਰ ਕਰਨ ਲਈ ਕਿਹਾ।

Related posts

Leave a Reply