ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਗੁਰਦਾਸਪੁਰ 11 ਜੁਲਾਈ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 10 ਜੁਲਾਈ ਨੂੰ ਵਿਦਿਆਰਥੀਆਂ ਮੰਗਾਂ ਸੂਬਾ ਪੱਧਰੀ ਸੱਦੇ ਤਹਿਤ ਅੱਜ ਗੁਰੂ ਨਾਨਕ ਪਾਰਕ, ਗੁਰਦਾਸਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ।ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ।ਕਦੀ ਪੰਜਾਬ ਸਰਕਾਰਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੰਦੀ ਹੈ ਤਾਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਿਦਿਆਰਥੀਆਂ ਦੇ ਪੇਪਰ ਲੈਣ ਦੀ ਹਿਦਾਇਤ ਕਰ ਰਹੀ ਹੈ।ਉਹਨਾਂ ਕਿਹਾ ਕਿ ਇੱਕਦਮ ਪੇਪਰ ਲੈਣਾ ਗਲ਼ਤ ਹੈ।ਪੇਪਰ ਲੈਣ ਦੀ ਬਜਾਇ ਵਿਦਿਆਰਥੀਆਂ ਨੂੰ ਸਿੱਧਾ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ।ਪਰ ਜੇਕਰ ਪੇਪਰ ਲੈਣੇ ਹੀ ਹਨ ਤਾਂ ਘੱਟ ਤੋਂ ਘੱਟ ਇੱਕ ਮਹੀਨਾ ਪਹਿਲਾਂ ਕਲਾਸਾਂ ਲਗਾਈਆਂ ਜਾਣ ਤੇ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਨ ਦਾ ਮੌਕਾ ਵੀ ਦਿੱਤਾ ਜਾਵੇ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਮਨੀ ਭੱਟੀ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਕਰਕੇ ਲੱਗੇ ਲਾੱਕਡਾਊਨ ਦਾ ਅਸਰ ਵਿਦਿਆਰਥੀਆਂ ਉੱਪਰ ਵੀ ਪਿਆ ਹੈ।ਕੇਂਦਰ ਅਤੇ ਸੂਬਾ ਸਰਕਾਰਾਂ ਨੇ ਵਿਦਿਆਰਥੀ ਵਿਰੋਧੀ ਫੈਸਲਿਆਂ ਦੀ ਝੜ੍ਹੀ ਲਗਾ ਦਿੱਤੀ ਹੈ।ਜਿਸ ਵਿੱਚ ਵੱਡਾ ਫੈਸਲਾ ਮੈਡੀਕਲ ਕਾਲਜਾਂ ਦੀਆਂ 70% ਫੀਸਾਂ ਵਿੱਚ ਵਾਧਾ ਕਰਨਾ ਹੈ।ਉਹਨਾਂ ਕਿਹਾ ਕਿ ਇੱਕ ਪਾਸੇ ਕੋਰੋਨਾ ਵਾਇਰਸ ਤੇ ਇਸ ਵਰਗੀਆਂ ਹੋਰਨਾਂ ਬਿਮਾਰੀਆਂ ਨੂੰ ਹਰਾਉਣ ਲਈ ਵੱਧ ਤੋਂ ਵੱਧ ਡਾਕਟਰਾਂ ਦੀ ਜਰੂਰਤ ਹੈ, ਜਿਸ ਲਈ ਮੈਡੀਕਲ ਕੋਰਸਾਂ ਦੀਆਂ ਫੀਸਾਂ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ ਹਨ ਪਰ ਪੰਜਾਬ ਵਿੱਚ ‘ਗੰਗਾ’ ਉਲਟੀ ਹੀ ਵਹਿ ਰਹੀ ਹੈ ਮੈਡੀਕਲ ਕੋਰਸ ਸਭ ਤੋਂ ਮਹਿੰਗੇ ਕੋਰਸ ਸਾਬਿਤ ਹੋ ਰਹੇ ਹਨ।

ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ 3 ਮਹੀਨੇ ਲੋਕਾਂ ਦਾ ਰੁਜ਼ਗਾਰ ਬਿਲਕੁਲ ਠੱਪ ਰਿਹਾ ਹੈ, ਪਰ ਬਜਾਇ ਇਸ ਨੂੰ ਸਮਝਣ ਦੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਮਾਪਿਆਂ ਤੇ ਦਬਾਅ ਬਣਾ ਕੇ ਫੀਸ ਵਸੂਲ ਰਹੇ ਹਨ।ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਫੀਸਾਂ ਨਾ ਵਸੂਲਣ ਦੀ ਹਦਾਇਤ ਕੀਤੀ ਸੀ, ਜਿਸ ਤੋਂ ਬਾਅਦ ਹਾਈਕੋਰਟ ਵੱਲੋਂ ਫੀਸਾਂ ਸੰਬੰਧੀ ਫੈਸਲਾ ਸੁਣਾਉਂਦਿਆ 70% ਫੀਸਦੀ ਫੀਸਾਂ ਵਸੂਲਣ ਦੀ ਛੋਟ ਦਿੱਤੀ ਸੀ ਤੇ ਹੁਣ ਬੀਤੇ ਹਫਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਆਪਣੇ ਇਸ ਫੈਸਲੇ ਨੂੰ ਬਦਲਦੇ ਹੋਏ ਪੂਰੀ ਫੀਸ ਵਸੂਲਣ ਲਈ ਹੁਕਮ ਦੇ ਦਿੱਤੇ ਹਨ।ਮਨੀ ਭੱਟੀ ਨੇ ਕਿਹਾ ਕਿ ਹਾਈਕੋਰਟ ਦੇ ਇਸ ਫੈਸਲੇ ਨੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਹੱਥ ਖੋਲ੍ਹ ਦਿੱਤੇ ਹਨ ਤੇ ਨਾਲ ਹੀ ਹੋਰਨਾਂ ਵਿਦਿਆਰਥੀ ਵਿਰੋਧੀ ਫੈਸਲਿਆਂ ਦਾ ਮੁੱਢ ਬੰਨ੍ਹ ਦਿੱਤਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੈਮੋਕਰੇਟਿਕ ਫਾਊਂਡੇਸ਼ਨ ਦੇ ਪ੍ਰੋ ਸਤਨਾਮ ਸਿੰਘ, ਭਾਰਤੀ ਮੂਲ ਨਿਵਾਸੀ ਫਰੰਟ ਦੇ ਆਗੂ ਮਾਸਟਰ ਤਰਲੋਕ ਚੰਦ, ਪ੍ਰੇਮ ਖੱਰਲ, ਸੁਖਦੇਵਰਾਜ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਅਮਰਜੀਤ ਸ਼ਾਸਤਰੀ, ਪੈਰੇਂਟਸ ਐਸੋਸੀਏਸ਼ਨ ਦੇ ਆਗੂ ਦਲਬੀਰ ਸਿੰਘ ਚਾਹਿਲ, ਗਗਨਦੀਪ ਸਿੰਘ, ਅਮਿਤ ਕੁਮਾਰ ਆਦਿ ਹਾਜ਼ਿਰ ਹੋਏ।

Related posts

Leave a Reply