ਗੁਰਦਾਸਪੁਰ 18 ਜਨਵਰੀ ( ਅਸ਼ਵਨੀ ) :- ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦੇ ਵੱਲੋਂ ਪੰਜਾਬ ਦੇ ਸਾਰੇ ਜਿਲਿਆ ਵਿੱਚ ਕੀਤੀਆਂ ਜਾ ਰਹੀਆਂ ਮੀਟਿੰਗਾ ਨੂੰ ਹੋਰ ਗਤੀ ਦਿੰਦੇ ਹੋਏ ਅੱਜ ਗੋਲਡਨ ਕਾਲਿਜ ਆਫ ਇੰਜੀਨਿਅਰਿੰਗ ਅਤੇ ਟੈਕਨਾਲੋਜੀ ਵਿੱਚ ਗੁਰਦਾਸਪੁਰ , ਦੀਨਾਨਗਰ , ਧਾਰੀਵਾਲ , ਅਤੇ ਪਿੰਡਾਂ ਅੰਦਰ ਚਲ ਰਹੇ ਪ੍ਰਾਈਵੇਟ ਸਕੂਲਾਂ ਦੇ ਡਾਇਰੈਕਟਰਸ , ਮੈਨਜਮੈਂਟ/ਪ੍ਰਤਿਨਿਧੀਆ ਤੇ ਪਿ੍ਰਸੀਪਲਾ ਦੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਪ੍ਰਧਾਨ ਜਗਜੀਤ ਸਿੰਘ ਧੂਰੀ ਅਤੇ ਉਹਨਾਂ ਦੀ ਟੀਮ ਜਿਸ ਵਿੱਚ ਮਨਮੋਹਨ ਸਿੰਘ ਲੁਧਿਆਨਾ , ਸੰਜੀਵ ਕੁਮਾਰ ਸੈਣੀ ਮੋਗਾ ਅਤੇ ਪਿ੍ਰਤਪਾਲ ਸਿੰਘ ਸ਼੍ਰੀ ਮੁਕਤਸਰ ਸਾਹਿਬ ਦਾ ਸਵਾਗਤ ਗੋਲਡਨ ਗਰੁਪ ਦੇ ਚੈਅਰਮੈਨ ਅਤੇ ਗੁਰਦਾਸਪੁਰ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਤਿਨਿਧੀ ਡਾ. ਮੋਹਿਤ ਮਹਾਜਨ ਤੇ ਐਮ ਡੀ ਅਨੂ ਮਹਾਜਨ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸੱਤੇ ਭੇਂਟ ਕਰ ਕੇ ਕੀਤਾ । ਮੀਟਿੰਗ ਦੇ ਸੰਚਾਲਨ ਤੋਂ ਪਹਿਲਾ ਦੀਵੇ ਬਾਲਣ ਦੀ ਰਸਮ ਮੁੱਖ ਮਹਿਮਾਨ ਤੇ ਉਹਨਾਂ ਦੀ ਟੀਮ ਵੱਲੋਂ ਸਾਂਝੇ ਤੋਰ ਤੇ ਨਿਭਾਈ ਗਈ । ਇਸ ਉਪਰਾਂਤ ਮੋਗਾ ਤੋਂ ਆਏ ਸੰਜੀਵ ਕੁਮਾਰ ਨੇ ਮੁੱਖ ਮਹਿਮਾਨ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਲਈ ਫੈਡਰੇਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਪ੍ਰਤੀ ਜਾਣਕਾਰੀ ਸਾਂਝੀ ਕੀਤੀ । ਇਸ ਉਪਰਾਂਤ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਸਰਕਾਰ ਵੱਲੋਂ ਨਿੱਜੀ ਸਕੂਲਾਂ ਉੱਪਰ ਬਿਨਾ ਕਾਰਨ ਲਾਗੂ ਕੀਤੇ ਜਾ ਹਰੇ ਹੁਕਮਾਂ ਦੀ ਨਿਖੇਧੀ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਸਾਰੇ ਨਿੱਜੀ ਸਕੂਲਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ । ਸਰਕਾਰ ਵੱਲੋਂ ਨਿੱਜੀ ਸਕੂਲਾਂ ਨੂੰ ਕੋਈ ਵੀ ਆਰਿਥਕ ਪੈਕਜ ਨਹੀਂ ਦਿੱਤਾ ਗਿਆ ਇਸ ਦੇ ਬਾਵਜੂਦ ਨਿੱਜੀ ਸਕੂਲ ਲੋਕਾਂ ਨੂੰ ਬੇਹਤਰ ਸਿੱਖਿਆ ਸਹੂਲਤਾਂ ਦੇ ਰਹੇ ਹਨ । ਉਹਨਾਂ ਨੇ ਸਕੂਲਾਂ ਦੇ ਡਾਇਰੈਕਟਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦੇ ਕਈ ਹੁਕਮਾਂ ਨੂੰ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਹੋਈ ਹੈ । ਇਸ ਮੋਕਾ ਤੇ ਪਿ੍ਰਤਪਾਲ ਸ਼ਰਮਾ ਅਤੇ ਕੰਵਲ ਬਕਸ਼ੀ ਨੇ ਵੀ ਆਪਣੇ ਵਿਚਾਰ ਰੱਖੇ । ਮੀਟਿੰਗ ਦੇ ਅੰਤ ਵਿੱਚ ਡਾ. ਮੋਹਿਤ ਮਹਾਜਨ ਨੇ ਹਾਜ਼ਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp