ਗੁਰਦਾਸਪੁਰ ਸ਼‌ਹਿਰ ਮੁੰਕਮਲ ਬੰਦ ਰੱਖ ਕੇ ਦੁਕਾਨਦਾਰਾਂ ਦਿੱਤਾ ਭਰਭੂਰ ਸਮਰਥਨ


> ਕਿਸਾਨ ਜਥੇਬੰਦੀਆਂ ਨੇ ਸਥਾਨਕ ਕਾਹਨੂੰਵਾਨ ਚੌਂਕ ਵਿੱਚ ਲਾਇਆ ਜਾਮ

> ਕਿਸਾਨਾਂ ਦੇ ਵਡੇ ਇੱਕਠ ਨੇ ਰੈਲੀ ਦੌਰਾਨ ਕੇਂਦਰ ਸਰਕਾਰ ਨੂੰ ਕਿਸਾਨ/ਮਜ਼ਦੂਰ ਅਤੇ ਲੋਕ ਦੁਸ਼ਮਣ ਗਰਦਾਨਿਆ

ਗੁਰਦਾਸਪੁਰ 26 ਸਤੰਬਰ ( ਅਸ਼ਵਨੀ ) :- ਇਥੇ ਬੀਤੇ ਿਦਨ ਸਥਾਨਕ ਕਾਹਨੂੰਵਾਨ ਚੌਂਕ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਕਿਸਾਨਾਂ ਨੇ ਪਹਿਲਾਂ ਟਰੈਕਟਰਾਂ ਟਰਾਲੀਆਂ ਸਮੇਤ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਪੰਜਾਬ ਬੰਦ ਦੌਰਾਨ ਸੜਕਾਂ/ਰਸਤੇ ਸਭ ਜਾਮ ਕਰ ਦਿੱਤੇ।ਇਸੇ ਚੌਂਕ ਵਿਚ ਹੀ ਕਿਸਾਨਾਂ ਨੇ ਵਿਸ਼ਾਲ ਰੈਲੀ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਤਿੰਨ ਆਰਡੀਨੈਂਸਾ ਨੂੰ ਤੱਕੇ ਨਾਲ ਪਾਰਲੀਮੈਂਟ ਵਿੱਚ ਪਾਸ ਕਰਨ  ਨੂੰ ਜਮਹੂਰੀਅਤ ਦਾ ਘਾਣ ਦਸਿਆ।ਬਿਜਲੀ ਸੋਧ ਬਿਲ 2020 ਨੂੰ ਸਮੁੱਚੇ ਤੌਰ ‘ਤੇ ਕਿਸਾਨਾਂ ਨੂੰ ਮਿਲਦੀ ਮੁਫ਼ਤ ਬਿਜਲੀ ਦੀ ਸਹੂਲਤ ਬੰਦ ਕਰਕੇ ਇਸ ਨੂੰ ਕਿਸਾਨ ਮਾਰੂ ਫੈਸਲਾਂ ਕਰਾਰ ਦਿੱਤਾ।ਯਾਦ ਰਹੇ ਅੱਜ ਦੇਸ਼ ਦੀਆਂ 250 ਕਿਸਾਨ ਜੱਥੇਬੰਦੀਆਂ ਅਤੇ ਪੰਜਾਬ ਦੀਆਂ ਸਾਰੀਆਂ 31 ਕਿਸਾਨ ਜੱਥੇਬੰਦੀਆਂ ਵੱਲੋਂ ਤਿੰਨ ਆਰਡੀਨੈਂਸਾਂ ਅਤੇ ਐਮ. ਐਸ.ਪੀ. ਦੇ ਖਾਤਮੇ ਵਿਰੋਧ ਭਾਰਤ ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ।ਰੈਲੀ – ਮੁਜਾਹਰੇ ਦੀ ਅਗਵਾਈ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਮੱਥੇ ਸਾਂਝੇ ਤੌਰ ‘ ਤੇ ਕੀਤੀ।

ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਮੱਖਣ ਸਿੰਘ ਕੋਹਾੜ,ਬਲਬੀਰ ਸਿੰਘ ਰੰਧਾਵਾ,ਅਜੀਤ ਸਿੰਘ ਹੁੰਦਲ, ਸੁਖਦੇਵ ਸਿੰਘ ਭਾਗੋਕਾਵਾਂ, ਰਾਜ ਕੁਮਾਰ ਭੰਡੋਰੀ, ਸੁਖਦੇਵ ਰਾਜ ਬਹਿਰਾਮਪੁਰ, ਜਮਹੂਰੀ ਅਧਿਕਾਰ ਸਭਾ ਵਲੋਂ ਡਾ. ਜਗਜੀਵਨ ਅਤੇ ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ ਕੋਠੇ,ਅਜੀਤ ਸਿੰਘ ਬਬੇਹਲੀ,ਗੁਰਦੀਪ ਸਿੰਘ ਮੁਸਤਫਾਬਾਦ ਜੱਟਾਂ,ਸੁਰਿੰਦਰ ਸਿੰਘ ਕਾਦੀਆਵਾਲੀ, ਡਾ. ਸਤਨਾਮ ਸਿੰਘ ਗੁਰਦਾਸਪੁਰ,ਰਾਜ ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ 2014 ਦੀ 31% ਵੋਟਾਂ ਨਾਲ ਬਹੁਮਤ ਲੈ ਜਾਣ ਅਤੇ ਫੇਰ 2019 ਵਿੱਚ ਵੀ ਤੀਜਾ ਹਿੱਸਾ ਵੋਟਾਂ ਨਾਲ ਹੋਈ ਜਿੱਤ ਨਾਲ ਦੇਸ਼ ਨੂੰ ਤਬਾਹ ਕਰ ਦਿੱਤਾ ਗਿਆ ਹੈ।

ਬੇਰੋਜਗਾਰੀ ਵਿੱਚ ਅਥਾਅ ਵਾਧਾ ਹੋਇਆ ਹੈ,ਮਹਿੰਗਾਈ ਵਧੀ ਹੈ।ਇਹ ਪਹਿਲੀ ਵਾਰੀ ਹੈ ਕਿ ਜੀ. ਡੀ.ਪੀ. 24% ਹੇਠਾਂ ਗਈ ਹੈ। ਗਲਤ ਤਰੀਕੇ ਨਾਲ ਇੱਕ ਦਮ ਲੋਕਡਾਉਨ ਲਾਉਣ ਨਾਲ 16 ਕਰੋੜ ਦੇ ਕਰੀਬ ਲੋਕਾਂ ਦੇ ਰੁਜਗਾਰ ਖੁਸ ਗਏ ਹਨ। ਕਰੋਨਾ ਦੀ ਆੜ ਹੇਠ ਸਮੁੱਚੇ ਕਿਰਤੀ ਵਰਗ ਨੂੰ ਤਬਾਹ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਦੇ ਹੱਕ ਵਿੱਚ ਭੁਗਤ ਦੇ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ, ਉਨ੍ਹਾਂ ਤੋਂ ਹੜਤਾਲ ਦਾ ਹੱਕ ਖੋ ਕੇ ਮਾਲਕਾਂ ਨੂੰ ਜਦ ਚਾਹੇ ਰੱਖਣ ਤੇ ਜਦ ਚਾਹੇ ਕੱਢਣ ਦਾ ਹਕ ਦੇ ਦਿੱਤਾ ਹੈ।ਕਿਸਾਨ ਵਿਰੋਧੀ ਤਿੰਨ ਆਰਡੀਨੈਂਸਾਂ ਨਾਲ ਜਿਣਸਾਂ ਦਾ ਸਮਰਥਨ ਮੁੱਲ ਖਤਮ ਕਰ ਦਿੱਤਾ ਗਿਆ ਹੈ।ਆਗੂਆਂ ਦੋਸ਼ ਲਾਇਆ ਕਿ ਮੋਦੀ ਝੂਠ ਬੋਲਦਾ ਹੈ ਕਿ ਐਮ.ਐਸ.ਪੀ.ਕਾਇਮ ਰਖੀ ਜਾਵੇਗੀ।

ਅਗਰ ਐਸਾ ਹੈ ਤਾਂ ਇਸਨੂੰ ਕਾਨੂੰਨ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਕਿ ‘ਐਮ.ਐਸ.ਪੀ ਵੀ ਕਾਇਮ ਰਹੇਗੀ ਅਤੇ ਐੱਫ. ਸੀ.ਆਈ ਦੀ ਖਰੀਦ ਵੀ ਅਤੇ ਕੋਈ ਵਪਾਰੀ ਇਸ ਤੋਂ ਘੱਟ ਮੁੱਲ ਉੱਤੇ ਜਿਣਸ ਨਹੀਂ ਖਰੀਦ ਸਕੇਗਾ।’ ਵਰਨਾ ਐਮ.ਐਸ.ਪੀ ਖਤਮ ਹੈ। ਬੁਲਾਰਿਆਂ ਨੇ ਇਨ੍ਹਾਂ ਆਰਡੀਨੈਂਸਾਂ/ਬਿਲਾਂ ਨੂੰ  ਕਿਸਾਨਾਂ ਤੋਂ ਜਮੀਨ ਖੋ ਕੇ ਵੱਡੀਆਂ ਅੰਬਾਨੀ, ਅਡਾਨੀ ਦੀਆਂ ਕੰਪਨੀਆਂ ਨੂੰ ਦੇਣ ਦੀ ਚਾਲ ਆਖਿਆ ਅਤੇ ਇਹ ਵੀ ਆਖਿਆ ਕਿ ਏਸ ਨਾਲ ਕਿਸਾਨਾਂ  ਨੂੰ ਬੇਜਮੀਨੇ,ਦਿਹਾੜੀਦਾਰ ਮਜ਼ਦੂਰ ਬਣਨਾ ਪਵੇਗ ।

ਬੁਲਾਰਿਆਂ ਨੇ ਅਹਿਦ ਕੀਤਾ ਕਿ ਏਸ ਵਕਤ ਸਾਰੀਆਂ ਕਿਸਾਨ ਜੱਥੇਬੰਦੀਆਂ ਇੱਕ ਮੁੱਠ ਹੋ ਕੇ ਕੇਂਦਰ ਵਿਰੋਧ ਆ-ਧਾਅ ਦੀ  ਲੜਾਈ ਲੜ੍ਹ ਰਹੀਆਂ ਹਨ ਤੇ ਪੰਜਾਬ ਬੰਦ ਬਾਦ ਜੋ ਵੀ ਐਕਸ਼ਨ ਆਏਗਾ ਉਸਨੂੰ ਸਫਲ ਕੀਤਾ ਜਾਵੇਗਾ।ਚਾਹੇ ਓ ਰੇਲਾਂ ਰੋਕਣ ਦਾ ਹੋਵੇ ਜਾਂ ਜੇਲ੍ਹਾਂ ਭਰਨ ਦਾ ਜਾਂ ਕੋਈ ਹੋਰ ਪਰ ਕਿਸਾਨ ਹੁਣ ਪਿੱਛੇ ਨਹੀਂ ਹਟਣਗੇ।ਮੋਦੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਿਟਲਰ ਦੇ ਰਸਤੇ ਚੱਲਣ ਵਾਲੇ ਦਾ ਹਸ਼ਰ ਕੀ ਹੁੰਦਾ ਹੈ। ਫਿਰਕਾਪ੍ਰਸਤੀ ਦਾ ਜਹਿਰ ਫੈਲਾ ਕੇ ਵੀ ਕਿਸਾਨਾਂ ਮਜ਼ਦੂਰਾਂ ਦੇ ਏਕੇ ਨੂੰ ਨਹੀਂ ਤੋੜਿਆ ਜਾ ਸਕਦਾ।
>

Related posts

Leave a Reply