ਪੱਤਰਕਾਰ ਦਵਿੰਦਰ ਪਾਲ ਸਿੰਘ ਦੀ ਮੌਤ ਤੇ ਜਮਹੂਰੀ ਅਧਿਕਾਰ ਸਭਾ,ਪੰਜਾਬ ਗੁਰਦਾਸਪੁਰ ਇਕਾਈ ਵੱਲੋਂ ਦੁੱਖ ਦਾ ਪ੍ਰਗਟਾਵਾ
ਗੁਰਦਾਸਪੁਰ 30 ਜੂਨ ( ਅਸ਼ਵਨੀ ) : ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ 40 ਸਾਲ ਦੀ ਭਰ ਜਵਾਨੀ ਦੀ ਉਮਰ ਚ ਬੀਤੀ ਰਾਤ 2 ਵਜੇ ਦੇ ਕਰੀਬ ਇਸ ਜਹਾਨ ਨੂੰ ਰੁਖਸਤ ਆਖ ਗਏ ਹਨ। ਬੁਖਾਰ ਹੋਣ ਕਾਰਨ ਦਵਿੰਦਰ ਦੀ ਕਰੋਨਾ ਰਿਪੋਰਟ ਪੋਜੀਟਿਵ ਆਈ। ਇਸ ਤੋਂ ਇਲਾਵਾ 4-5 ਸਾਲਪਹਿਲਾਂ ਇੱਕ ਗੁਰਦੇ ਦੇ ਖਰਾਬ ਹੋ ਜਾਣ ਕਾਰਨ ਉਨਾਂਦੇ ਪਿਤਾ ਨੇ ਆਪਣੇ ਪੁੱਤ ਨੂੰ ਕਿਡਨੀ ਦਿੱਤੀ ਸੀ। PTC ਦੇ ਬੇਹਤਰਨ ਐਂਕਰ ਦਵਿੰਦਰਪਾਲ ਮੁਹਾਲੀ ਦੇ ਹਸਪਤਾਲ ਵਿਖੇ ਜੇਰੇ ਇਲਾਜ ਸਨ ਤੇ 3-4 ਦਿਨਾਂ ਤੋਂ ਵੈਂਟੀਲੇਟਰ ਤੇ ਸਨ। ਅੱਜ ਤੜਕੇ ਜੀਵਨ ਮੌਤ ਦੀ ਜੰਗ ਹਾਰ ਗਏ।ਗੁਰਦਾਸਪੁਰ ਦੇ ਸਮੂਹ ਪੱਤਰਕਾਰਾਂ ਸੋਗ ਦੀ ਲਹਿਰ ਦੋੜ ਗਈ ਹੈ।ਜਮਹੂਰੀ ਅਧਿਕਾਰ ਸਭਾ,ਪੰਜਾਬ ਜਿਲਾ ਗੁਰਦਾਸਪੁਰ ਇਕਾਈ ਵੱਲੋਂ ਇੱਕ ਬਿਆਨ ਜਾਰੀ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp