LATEST: ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਤਿੰਨ ਗਿ੍ਰਫਤਾਰ

ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਤਿੰਨ ਗਿ੍ਰਫਤਾਰ
ਗੁਰਦਾਸਪੁਰ 23 ਮਾਰਚ ( ਅਸ਼ਵਨੀ ) :- ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਤਿੰਨ ਵਿਅਕਤੀਅ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                    ਸਹਾਇਕ ਸਬ ਇੰਸਪੈਕਟਰ ਹਰਪ੍ਰੀਤਮ ਸਿੰਘ   ਪੁਲਿਸ ਸਟੇਸ਼ਨ ਸਟੇਸ਼ਨ ਕਾਹਨੂਵਾਨ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਪੁੱਲ ਸਠਿਆਲੀ ਤੋਂ ਰਾਤ ਕਰੀਬ 10.10 ਵਜੇ ਜੋੜਾਵਾਰ ਸਿੰਘ ਪੁੱਤਰ ਗੁਰਚਮਨ ਸਿੰਘ ਵਾਸੀ ਰਾਉਵਾਲ ਨੂੰ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਕਿਉਂਕਿ ਉਸ ਨੇ ਰਾਤ ਸਮੇਂ ਬਾਹਰ ਨਿਕਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।
                        ਸਬ ਇੰਸਪੈਕਟਰ ਤਾਰਾ  ਸਿੰਘ ਪੁਲਿਸ ਸਟੇਸ਼ਨ ਸਟੇਸ਼ਨ ਦੋਰਾਂਗਲਾ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਅੱਡਾ ਦੋਰਾਂਗਲਾ ਵੱਲੋਂ ਅਮਰਜੀਤ ਸਿੰਘ ਉਰਫ ਲਾਡੀ ਪੁੱਤਰ ਸੁਰਜਨ ਸਿੰਘ ਵਾਸੀ ਪਹਾੜੋਚੱਕ ਪੈਦਲ ਆਉਂਦਾਂ ਵਿਖਾਈ ਦਿੱਤਾ ਇਸ ਨੂੰ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਕਿਉਂਕਿ ਉਸ ਨੇ ਰਾਤ ਸਮੇਂ ਬਾਹਰ ਨਿਕਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।
                 ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ   ਪੁਲਿਸ ਸਟੇਸ਼ਨ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਰਾਤ ਕਰੀਬ 10.00 ਵਜੇ ਜਦੋਂ ਉਹ ਗੀਤਾ ਭਵਨ ਰੋਡ ਵਿਖੇ ਪੁਜਾ ਤਾਂ ਵੇਖਿਆਂ ਕਿ ਵਿਸ਼ਾਲ ਸ਼ਰਮਾ ਪੁੱਤਰ ਸੱਤਪਾਲ ਸ਼ਰਮਾ ਵਾਸੀ ਗੁਰਦਾਸਪੁਰ ਆਪਣੀ ਦੁਕਾਨ ਖੋਲ ਕੇ ਬੈਠਾ ਹੋਇਆਂ ਸੀ ਇਸ ਤਰਾ ਵਿਸ਼ਾਲ ਸ਼ਰਮਾ ਨੂੰ ਕਰੋਨਾ ਵਾਇਰਸ ਕਾਰਨ ਲੱਗੇ ਕਰਫਿਉ ਦੀ ਉਲੰਘਣਾ ਕਰਨ ਤੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਕਿਉਂਕਿ ਉਸ ਨੇ ਰਾਤ ਸਮੇਂ ਦੁਕਾਨ ਖੋਲ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ।

Related posts

Leave a Reply