GURDASPUR: ਵੱਖ-ਵੱਖ ਸੜਕਾਂ ਉੱਪਰ ਲੱਗੇ ਟਾਇਲਾ ਤੇ ਮਲਬੇ ਦੇ ਢੇਰਾਂ ਕਾਰਨ ਹਾਦਸਿਆਂ ਦਾ ਖਤਰਾ

ਵੱਖ-ਵੱਖ ਸੜਕਾਂ ਉੱਪਰ ਲੱਗੇ ਟਾਇਲਾ ਤੇ ਮਲਬੇ ਦੇ ਢੇਰਾਂ ਕਾਰਨ ਹਾਦਸਿਆਂ ਦਾ ਖਤਰਾ

ਗੁਰਦਾਸਪੁਰ 18 ਜੂਨ ( ਅਸ਼ਵਨੀ ) :- ਗੁਰਦਾਸਪੁਰ ਸ਼ਹਿਰ ਦੀਆ ਵੱਖ-ਵੱਖ ਸੜਕਾਂ ਉੱਪਰ ਵਿਕਾਸ ਦੇ ਕੰਮ ਚੱਲਦੇ ਹੋਣ ਕਾਰਨ ਮਲਬੇ ਅਤੇ ਟਾਇਲਾ ਦੇ ਢੇਰ ਲੱਗੇ ਹੋਣ ਕਾਰਨ ਹਾਦਸਿਆਂ ਦਾ ਖਤਰਾ ਬਣਿਆਂ ਪਿਆਂ ਹੈ ਤੇ ਇਹ ਖਤਰਾ ਰਾਤ ਦੇ ਸਮੇਂ ਹੋਰ ਵੱਧ ਜਾਂਦਾ ਹੈ ਜਦੋਂ ਦੋ ਪਹਿਆ ਵਾਹਨ ਚਾਲਕ ਦੀਆ ਅੱਖਾਂ ਵਿੱਚ ਸਾਹਮਣੇ ਤੋ ਆ ਰਹੇ ਵਾਹਨ ਦੀਆ ਲਾਈਟਾਂ ਪੈਂਦੀਆਂ ਹਨ ।

ਸ਼ਹਿਰ ਦੀ ਸਰਕਾਰੀ ਕਾਲਜ ਰੋਡ , ਸ਼ਹਿਰ ਵਿੱਚੋਂ ਲੰਘਦੀ ਜੀ ਟੀ ਰੋਡ , ਜ਼ੈਲ ਰੋਡ , ਸਿਵਲ ਲਾਈਨ ਰੋਡ , ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਵਾਲੀ ਸੜਕ ਆਦਿ ਸੜਕਾ ਦੀਆ ਸਾਈਡਾਂ ਉੱਪਰ ਠੇਕੇਦਾਰਾਂ ਵੱਲੋਂ ਟਾਇਲਾ , ਰੇਤ , ਬਜਰੀ , ਇੱਟਾਂ ਆਦਿ ਸਟੋਰ ਕੀਤੀਆ ਹੋਈਆ ਹਨ ਦਿਨ ਦੇ ਸਮੇਂ ਤੇ ਲੋਕ ਬੱਚ-ਬਚਾ ਕੇ ਲੰਘ ਜਾਂਦੇ ਹਨ ਪਰ ਮੁਸ਼ਿਕਲ ਰਾਤ ਸਮੇਂ ਆਉਂਦੀ ਹੈ ਜਦੋਂ ਸੜਕਾਂ ਉਪਰ ਪਿਆਂ ਰੇਤਾ, ਬਜਰੀ ਅਤੇ ਟਾਇਲਾ ਆਦਿ ਹਾਦਸਿਆਂ ਦਾ ਕਾਰਨ ਬਣਦਾ ਹੈ । ਕਿਉਂਕਿ ਕੰਮ ਕਰ ਰਹੇ ਠੇਕੇਦਾਰਾਂ ਵੱਲੋਂ ਕਿਸੇ ਵੀ ਕਿਸਮ ਦੇ ਚੇਤਾਵਨੀ ਬੋਰਡ ਵੀ ਸੜਕਾ ਉੱਪਰ ਨਹੀਂ ਲਗਾਏ ਹੋਏ ਜਿਸ ਤੋ ਸੜਕ ਤੋ ਗੁਜਰਣ ਵਾਲੇ ਲੋਕਾਂ ਨੂੰ ਪਤਾ ਲੱਗ ਸੱਕੇ ਕਿ ਇਸ ਸੜਕ ਉੱਪਰ ਕੰਮ ਚੱਲ ਰਿਹਾ ਹੈ ।

ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਗੁਰਦਾਸਪੁਰ ਇਕਾਈ ਨੇ ਨਗਰ ਕੋਸਲ ਗੁਰਦਾਸਪੁਰ ਤੇ ਹੋਰ ਵਿਭਾਗ ਜਿਨਾ ਦੇ ਸੜਕਾ ਦੀਆ ਸਾਈਡਾਂ ਉੱਪਰ ਟਾਇਲਾ ਲਗਾਉਣ ਦੇ ਕੰਮ ਚੱਲ ਰਹੇ ਹਨ ਤੋ ਮੰਗ ਕੀਤੀ ਹੈ ਕਿ ਸੜਕ ਉੱਪਰ ਕੰਮ ਕਰ ਰਹੇ ਠੇਕੇਦਾਰ ਸ਼ਾਮ ਸਮੇਂ ਕੰਮ ਤੋਂ ਛੁੱਟੀ ਕਰਕੇ ਜਾਣ ਸਮੇਂ ਜਿਨਾ ਹੋ ਸਕੇ ਮਟੀਰੀਅਲ ਸੜਕ ਦੇ ਇਕ ਸਾਈਡ ਤੇ ਇਕੱਠਾ ਕਰਕੇ ਜਾਣ ਅਤੇ ਜਿੱਥੇ-ਜਿੱਥੇ ਵੀ ਕੰਮ ਚੱਲ ਰਿਹਾ ਹੈ ਉੱਥੇ ਚੇਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਲੋਕ ਕਿਸੇ ਹਾਦਸੇ ਦੇ ਸ਼ਿਕਾਰ ਹੋਣ ਤੋ ਬੱਚੇ ਰਹਿਣ ।

Related posts

Leave a Reply