GURDASPUR : ਹੈਰੋਇਨ, ਨਸ਼ੇ ਵਾਲ਼ੀਆਂ ਗੋਲ਼ੀਆਂ ਅਤੇ ਪੋਸਤ ਸਮੇਤ ਚਾਰ ਕਾਬੂ

ਹੈਰੋਇਨ , ਨਸ਼ੇ ਵਾਲ਼ੀਆਂ ਗੋਲ਼ੀਆਂ ਅਤੇ ਚੁਰਾ ਪੋਸਤ ਸਮੇਤ ਚਾਰ ਕਾਬੂ
ਗੁਰਦਾਸਪੁਰ  ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਚਾਰ ਵਿਅਕਤੀ ਨੂੰ 550 ਗ੍ਰਾਮ ਹੈਰੋਇਨ , ਨਸ਼ੇ ਵਾਲ਼ੀਆਂ 250 ਗੋਲ਼ੀਆਂ ਅਤੇ 2 ਕਿੱਲੋ 400 ਗ੍ਰਾਮ ਚੁਰਾ ਪੋਸਤ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸਪੈਸ਼ਲ ਬਰਾਂਚ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਅੱਡਾ ਜਗਤਪੁਰ ਕਲਾਂ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਹੇ ਸਨ ਕਿ ਅਮਨਦੀਪ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਮਜਾਰਾ ਡੀਂਗਰੀਆ ਹੁਸ਼ਿਆਰਪੁਰ ਅਤੇ ਅਮਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਜਿਆਣਾ ਹੁਸ਼ਿਆਰਪੁਰ ਮੋਟਰ-ਸਾਈਕਲ ਨੰਬਰ ਪੀ ਬੀ 24 ਸੀ 2422 ਤੇ ਸਵਾਰ ਹੋ ਕੇ ਮੁਕੇਰੀਆ ਸਾਈਡ ਤੋਂ ਆਉਂਦੇ ਵਿਖਾਈ ਦਿੱਤੇ ਇਹਨਾਂ ਨੂੰ ਰੋਕ ਕੇ ਚੈੱਕ ਕੀਤਾ ਕਿ ਇਹਨਾ ਪਾਸ ਕਾਲੇ ਰੰਗ ਦੇ ਬੈਗ ਵਿੱਚ ਨਸ਼ੀਲਾ ਪਦਾਰਥ ਹੋ ਸਕਦਾ ਹੈ ਇਹਨਾਂ ਨੂੰ ਕਾਬੂ ਕਰਕੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਰਜੇਸ਼ ਕੱਕੜ ਪੀ ਪੀ ਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਦੀ ਹਦਾਇਤ ਮੁਤਾਬਿਕ ਕਾਬੂ ਕੀਤੇ ਵਿਅਕਤੀਆਂ ਅਤੇ ਬੈਗ ਦੀ ਤਲਾਸ਼ੀ ਕੀਤੀ ਤਾਂ ਬੈਗ ਵਿੱਚੋਂ ਮਨਜਿੰਦਰ ਸਿੰਘ ਪਾਸੋ ਬਰਾਮਦ ਮੋਮੀ ਲਿਫਾਫੇ ਵਿੱਚੋਂ 550 ਗ੍ਰਾਮ  ਹੈਰੋਇਨ ਬਰਾਮਦ ਹੋਈ ।


         ਸਹਾਇਕ ਸਬ ਇੰਸਪੈਕਟਰ ਸੱਤਪਾਲ ਸਪੈਸ਼ਲ ਬਰਾਂਚ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਮੁਖ਼ਬਰ ਖ਼ਾਸ ਦੀ ਸੂਚਨਾ ਤੇ ਸੁਭਾਸ਼ ਮੈਡੀਕਲ ਸਟੋਰ ਜੀ ਟੀ ਰੋਡ ਪੁਰਾਣੀ ਦਾਨਾ ਮੰਡੀ ਗੁਰਦਾਸਪੁਰ ਦੇ ਸਾਹਮਣੇ ਤੋਂ ਮੋਹਿਤ ਕੁਮਾਰ ਪੁੱਤਰ ਰਵਿੰਦਰ ਕੁਮਾਰ ਵਾਸੀ ਗੁਰਦਾਸਪੁਰ ਨੂੰ ਮੋਮੀ ਲਿਫਾਫੇ ਸਮੇਤ ਕਾਬੂ ਕਰਕੇ ਲਿਫ਼ਾਫ਼ਾ ਦੈਕ ਕੀਤਾ ਜਿਸ ਵਿੱਚੋਂ 10 ਪੱਤੇ ਨਸ਼ੀਲੀਆਂ ਗੋਲ਼ੀਆਂ ਅਤੇ ਅਤੇ ਦੁਕਾਨ ਦੇ ਬਾਹਰ ਖੜੀ ਸਕੁਟਰੀ ਨੰਬਰ ਪੀ ਬੀ 06 ਏ ਆਈ 2951 ਨੂੰ ਚੈੱਕ ਕਰਨ ਤੇ ਸਕੁਟਰੀ ਦੀ ਡਿੱਗੀ ਵਿੱਚੋਂ 15 ਪੱਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕਰਕੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਬਰਾਮਦ 25 ਪੱਤੇ ਨਸ਼ੀਲੀਆਂ ਗੋਲ਼ੀਆਂ ਤੇ ਸਕੁਟਰੀ ਕੱਬਜੇ ਵਿੱਚ ਲੇ ਕੇ ਮਾਮਲਾ ਦਰਜ ਕੀਤਾ ਗਿਆ ।
 ਸਹਾਇਕ ਸਬ ਇੰਸਪੈਕਟਰ ਸਲਿੰਦਰ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਪਿੰਡ ਭੱਟੀਆਂ ਸੜਕ ਤੋ ਤਰਸੇਮ ਲਾਲ ਪੁੱਤਰ ਗਿਆਨ ਚੰਦ ਵਾਸੀ ਮੁਕੇਰੀਆ ਨੂੰ ਸ਼ੱਕ ਪੈਣ ੳਪਰ ਕਿ ਇਸ ਪਾਸ ਪਲਾਸਟਿਕ ਦੇ ਬੋਰੇ  ਵਿਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਨੂੰ ਕਾਬੁ ਕਰਕੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਪੁਲਿਸ ਪਾਰਰੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਤਰਸੇਮ ਲਾਲ ਦੇ ਹੱਥ ਵਿੱਚ ਫੱੜੇ ਪਲਾਸਟਿਕ ਦੇ ਬੋਰੇ ਦੀ ਤਲਾਸ਼ੀ ਕੀਤੀ ਤਾ ੳਸ ਵਿਚੋ 2 ਕਿੱਲੋ 400 ਗ੍ਰਾਮ ਭੁੱਕੀ ਚੁਰਾ ਪੋਸਤ ਬਰਾਮਦ ਹੋਈ ।

Related posts

Leave a Reply