ਸ਼ਰਮਨਾਕ ਕਰਤੂਤ: ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਗ੍ਰੰਥੀ ਦੀ ਕਰਤੂਤ, 16 ਸਾਲਾਂ ਦੀ ਕੁੜੀ ਨਾਲ ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਸਾਹਮਣੇ, ਕਮਰੇ ਦੇ ਅੰਦਰ ਅਸ਼ਲੀਲ ਹਰਕਤਾਂ, ਪ੍ਰਧਾਨ ਗ੍ਰਿਫ਼ਤਾਰ, ਗ੍ਰੰਥੀ ਫ਼ਰਾਰ

ਤਰਨ ਤਾਰਨ :ਤਰਨਤਾਰਨ ਦੇ ਪਿੰਡ ਮਹਿੰਦੀਪੁਰ ਦੇ ਗੁਰੂਦੁਆਰਾ ਸਾਹਿਬ ਵਿਖੇ ਪਾਠ ਸਿੱਖਣ ਗਈ ਇਕ 16 ਸਾਲਾ ਨਾਬਾਲਗ  ਕੁੜੀ  ਨਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਇਕ ਗ੍ਰੰਥੀ ਵਲੋਂ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਨੂੰ ਸਬੰਧਤ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ  ਗ੍ਰਿਫਤਾਰ ਕਰ ਲਿਆ ਗਿਆ ਹੈ , ਪਰ ਦੂਜਾ ਦੋਸ਼ੀ ਗ੍ਰੰਥੀ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

ਪੀੜਤ ਲੜਕੀ ਮਾਣਯੋਗ ਅਦਾਲਤ ਵਿਚ ਪੇਸ਼ ਹੋਈ ਅਤੇ ਉਸ ਦਾ ਬਿਆਨ ਦਰਜ ਕਰਵਾਇਆ ਗਿਆ , ਜਿਸ ਤਹਿਤ ਲੜਕੀ ਦੇ ਮੈਡੀਕਲ ਤੋਂ ਬਾਅਦ ਹੁਣ ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਦੁਸ਼ਕਰਮ ਸੰਬੰਧੀ ਦੋਸ਼ਾਂ ਵਿਚ ਵਾਧਾ ਕੀਤਾ ਹੈ। ਪੀੜਤ ਲੜਕੀ ਅਤੇ ਪਰਿਵਾਰਕ ਮੈਂਬਰਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕਰਨ ਵਾਲੇ 2 ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਸੰਬੰਧੀ  ਨਵੇਂ ਆਏ ਐਸਐਸਪੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ ।

ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਮਹਿੰਦੀਪੁਰ ਦੇ ਅੰਦਰ ਪਾਠ ਸਿੱਖਣ ਗਈ  16 ਸਾਲਾ ਨਾਬਾਲਗ ਨੂੰ ਗ੍ਰੰਥੀ ਅਤੇ ਪ੍ਰਧਾਨ ਨੇ  ਬੁਰੀ ਨਜ਼ਰ ਨਾਲ ਵੇਖਿਆ  ਜਿਸ ਤੋਂ ਬਾਅਦ  ਇਨ੍ਹਾਂ ਦੋਵਾਂ ਨੇ  ਨਾਬਾਲਗ 16 ਸਾਲਾਂ ਦੀ ਕੁੜੀ  ਨਾਲ  ਗੁਰੂ ਸਾਹਿਬ ਦੇ ਪਾਵਨ ਸਰੂਪ ਦੇ ਸਾਹਮਣੇ ਕਮਰੇ ਦੇ ਅੰਦਰ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਥਾਣਾ ਖੇਮਕਰਨ ਦੀ ਪੁਲਿਸ ਨੇ ਬਲਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਮਹਿੰਦੀਪੁਰ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ ਗ੍ਰੰਥੀ ਲਵਪ੍ਰੀਤ ਸਿੰਘ ਉਰਫ ਕਰਮਾ ਪੁੱਤਰ ਗੁਰਮੀਤ ਸਿੰਘ ਨਿਵਾਸੀ ਮਹਿੰਦੀਪੁਰ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।

 

Related posts

Leave a Reply