ਗੋਰਵ ਸ਼ਰਮਾ ਬਣੇ ਸਰਵਸੰਮਤੀ ਨਾਲ ਬੋੜਾ ਵਿਕਾਸ ਮੰਚ ਦੇ ਪ੍ਰਧਾਨ

ਗੜ੍ਹਸ਼ੰਕਰ 10 ਜੂਨ ( ਅਸ਼ਵਨੀ ਸ਼ਰਮਾ ) : ਬੋੜਾ ਵਿਕਾਸ ਮੰਚ ਦੀ ਅਹਿਮ ਮੀਟਿੰਗ ਸਿੰਗਾਰ ਸਿੰਘ ਕਲਿਆਣ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਗੋਰਵ ਸ਼ਰਮਾ ਨੂੰ ਸਰਵਸੰਮਤੀ ਨਾਲ  ਬੋੜਾ ਵਿਕਾਸ ਮੰਚ ਦਾ ਪ੍ਰਧਾਨ ਤੇ ਕਲਿਆਣ ਸਿੰਘ ਨੂੰ ਚੇਅਰਮੈਨ ਚੁਣਿਆਂ ਗਿਆ।ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੂੰ ਚੇਅਰਮੈਨ,ਸ਼ੰਮੀ ਵਰਮਾ ਨੂੰ ਜਨਰਲ ਸਕੱਤਰ, ਹਕਿਕਾਤ ਰਾਏ ਨੂੰ ਸੀਨੀਅਰ ਮੀਤ ਪ੍ਰਧਾਨ, ਜੋਹਨ ਕੁਮਾਰ ਨੂੰ ਉਪ
ਪ੍ਰਧਾਨ,ਜੋਨਸਨ ਪ੍ਰਿਸ ਨੂੰ ਖਜਾਨਚੀ, ਨਰਿੰਦਰ ਕਮਾਰ ਪੰਮਾ ਨੂੰ ਕਾਨੂੰਨੀ ਸਲਾਹਕਾਰ, ਰਿਤੇਸ਼ ਕੁਮਾਰ ਰੋਮੀ ਨੂੰ ਸੰਯੁਕਤ ਸਕੱਤਰ, ਸੰਦੀਪ ਕੁਮਾਰ ਨੂੰ ਪ੍ਰੈਸ ਸਕੱਤਰ, ਸੁਖਵਿੰਦਰ ਕੁਮਾਰ ਨੂੰ ਸੰਸਥਾ ਸਕੱਤਰ, ਸੁਰਿੰਦਰ ਕੁਮਾਰ ਪ੍ਰਭਾਕਰ ਨੂੰ ਸਲਾਹਕਾਰ,ਪ੍ਰਦੀਪ ਕੁਮਾਰ ਨੂੰ ਪ੍ਰਬੰਧਕੀ ਸਕੱਤਰ ਅਤੇ ਚੰਦਰ ਭੂਸ਼ਨ ਬਿੱਲਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੂਹ ਅਹੁਦੇਦਾਰਾਂ ਨੇ ਪਿੰਡ ਵਿੱਚ ਫਲੱਸ਼ਾਂ
ਬਣਾਉਣ ਸਰਕਾਰ ਵਲੋਂ ਜਾਰੀ ਪੂਰੇ ਪੈਸੇ ਨਾ ਆਉਣ ਤੇ ਸੰਘਰਸ਼ ਦੀ ਗੱਲ ਕਹੀ।

Related posts

Leave a Reply