ਕ੍ਰੈਸ਼ਰ ਤੇ ਨਜਾਇਜ ਮਾਈਨਿੰਗ ਨੂੰ ਨੱਥ ਪਾਉਣ ਲਈ ਕੰਢੀ ਸ਼ੰਘਰਸ਼ ਕਮੇਟੀ ਵਲੋਂ 12 ਜੂਨ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ

ਗੜ੍ਹਸ਼ੰਕਰ 10 ਜੂਨ( ਅਸ਼ਵਨੀ ਸ਼ਰਮਾ ) : ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰਾਜਨੀਤਿਕ ਥਾਪੜੇ ਨਾਲ ਚਲ ਰਹੇ ਕ੍ਰੈਸ਼ਰ ਅਤੇ ਹੋ ਰਹੀ ਨਜਾਇਜ ਮਾਈਨਿੰਗ ਨੂੰ ਬੰਦ ਕਰਵਾਉਣ ਲਈ ਕੰਢੀ ਸ਼ੰਘਰਸ਼ ਕਮੇਟੀ ਵਲੋਂ 12 ਜੂਨ ਦਿਨ ਸ਼ੁੱਕਰਵਾਰ ਨੂੰ ਥਾਣਾ ਪੋਜੇਵਾਲ ਦੇ ਅਧੀਨ ਆਉਂਦੇ ਪਿੰਡ ਚਾਂਦਪੁਰ ਰੁੜਕੀ ਵਿੱਖੇ ਕੀਤੇ ਜਾਣ ਵਾਲੇ ਇੱਕਠ ਨੂੰ ਸਫਲ ਬਣਾਉਣ ਲਈ ਵਿਨੋਦ ਕੁਮਾਰ ਭੋਲੇਵਾਲ ਦੀ ਅਗੁਵਾਈ ਹੇਠ ਭੋਲੇਵਾਲ ਵਿਖੇ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਮਹਾਂ ਸਿੰਘ ਰੌੜੀ, ਅੱਛਰ ਸਿੰਘ ਟੋਰੋਵਾਲ ਕਿਹਾ ਕਿ ਸੂਬੇ ਦੀ ਸਰਕਾਰ ਵਾਤਾਵਰਨ ਨੂੰ ਬਚਾਉਣ ਲਈ ਪਿਛਲੇ ਸਮੇਂ ਅੰਦਰ ਹਰ ਪਿੰਡ ਅੰਦਰ ਮਨਰੇਗਾ ਰਾਹੀਂ ਵਧੇਰੇਗਿਣਤੀ ਵਿੱਚ ਬੂਟੇ ਲਗਵਾਏ ਸਨ ਤੇ ਦੂਜੇ ਪਾਸੇ ਉਸੇ ਹੀ ਕਾਂਗਰਸ ਪਾਰਟੀ ਦੇ ਆਗੂਆ ਵਲੋਂ ਕਰੌੜਾ ਰੁਪਏ ਕਮਾਉਣ ਦੀ ਲਾਲਸਾ ਵਿੱਚ ਆ ਕੇ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦੇ ਹੋਏ ਬੰਦ ਪਏ ਕ੍ਰੈਸ਼ਰ ਨੂੰ ਮੁੜ ਚਲਾ ਕੇ ਨਜਾਇਜ ਮਾਈਨਿੰਗ ਦਾ ਧੰਦਾ ਕਰਵਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਕੰਢੀ ਸ਼ੰਘਰਸ਼ ਕਮੇਟੀ ਲੋਕਾਂ ਨੂੰ ਨਾਲ ਲੈ ਕੇ ਉਦੋਂ ਤੱਕ ਸ਼ੰਘਰਸ਼ ਕਰੇਗੀ ਜਦੋਂ ਤੱਕ ਕ੍ਰੈਸ਼ਰ ਤੇ ਨਜਾਇਜ ਮਾਈਨਿੰਗ ਦਾ ਗੋਰਖ ਧੰਦਾ ਬੰਦ ਨਹੀਂ ਹੋ ਜਾਂਦਾ ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਦਿਲਬਾਗ ਰਾਏ ਅਤੇ ਮਹਿੰਦਰ ਪਾਲ ਨੇ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਕਾਗਰਸੀ ਆਗੂਸਾਡੀ ਸਮੱਸਿਆਂਵਾਂ ਦੇ ਹੱਲ ਕਰਨ ਦੀ ਵਜਾਏ ਪੈਸੇ ਕਮਾਉਣ ਦੀ ਦੌੜ
ਵਿੱਚ ਇਲਾਕੇ ਦੇ ਲੋਕਾਂ ਦੀ ਜਿੰਦਗੀ ਦਾਅ ਤੇ ਲਗਾ ਰਹੇ ਹਨ ।

ਉਹਨਾਂ ਕਿਹਾ ਕਿ ਪਿੰਡ ਭੋਲੇਵਾਲ ਦੇ ਲੋਕ ੧੨ ਜੂਨ ਨੂੰ ਚਾਂਦਪੁਰ ਰੁੜਕੀ ਵਿਖੇ ਵਧੇਰੇ ਗਿਣਤੀ ਵਿੱਚ ਪਹੁੰਚਣਗੇ ਅਤੇ ਕੰਢੀ ਸ਼ੰਘਰਸ਼ ਕਮੇਟੀ ਵਲੋਂ ਕ੍ਰੈਸ਼ਰ ਅਤੇ ਨਜਾਇਜ ਮਾਈਨਿੰਗ ਨੂੰ ਬੰਦ ਕਰਾਉਣ ਲਈ ਕੀਤੇ ਜਾਣ ਵਾਲੇ ਹਰ ਸ਼ੰਘਰਸ਼ ਵਿੱਚ ਸ਼ਮਹੂਲੀਅਤ ਕਰਨਗੇ।ਇਸ ਮੌਕੇਸਰਪੰਚ ਹਰਮੇਸ਼ ਲਾਲ,ਪਰਮਜੀਤ ਸਿੰਘ ਰੌੜੀ,ਹੇਮ ਰਾਮ ਸਾਬਕਾ ਸਰਪੰਚ,ਸਰਵਣ ਰਾਮ,ਰਾਮ ਸ਼ਾਹ,ਬਿੱਕਰ,ਬਿੱਟੂੂ ਧਰਮ ਚੰਦ,ਪ੍ਰੇਮ ਚੰਦ,ਲਛਮਣ ਦਾਸ,ਨੰਦ ਲਾਲ ,ਬਿੱਕਰ ,ਸੋਹਣ ਲਾਲ,ਬੱਲੀ ਰਾਮ,ਸ਼ਾਮ ਲਾਲ,ਆਦਿ ਹਾਜਰ ਸਨ।

Related posts

Leave a Reply