ਸੀ.ਪੀ.ਐਮ ਵਲੋ ਸ਼ਰਾਬ ਅਤੇ ਮਾਈਨਿੰਗ ਮਾਫੀਆ ਖਿਲਾਫ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਪਿਛਲੇ ਦਿਨੀ ਸੀ.ਪੀ.ਆਈ(ਐਮ) ਦੇ ਸੱਦੇ ਤੇ ਸੂਬਾਈ ਆਗੂ ਬੀਬੀ ਸੁਭਾਸ਼ ਮੱਟੂ,ਤਹਿਸੀਲ ਸਕੱਤਰ ਕਾ.ਹਰਭਜਨ ਸਿੰਘ ਅਟਵਾਲ ਦੀ ਅਗਵਾਈ ‘ਚ ਐਸ.ਡੀ.ਐਮ ਗੜ੍ਹਸ਼ੰਕਰ ਦੇ ਸੁਪਰਡੈਟ ਬੀਬੀ ਕਮਲੇਸ਼ ਦੇਵੀ ਨੂੰ ਮੰਗ ਪੱਤਰ ਦਿਤਾ ਗਿਆ ਜਿਸ ‘ਚ ਮੰਗ ਕੀਤੀ ਗਈ ਕਿ ਪ੍ਰਵਾਸੀ ਮਜਦੂਰਾ ਦੀ ਘਰ ਵਾਪਸੀ ਮੁੱਫਤ ਕਰਵਾਈ ਜਾਵੇ।

ਇਲਾਕੇ ਅੰਦਰ ਸ਼ਰਾਬ ਤੇ ਨਸ਼ਾ ਮਾਫੀਆ, ਮਾਈਨਿੰਗ ਮਾਫੀਆ ਨੂੰ ਨੱਥ ਪਾਈ ਜਾਵੇ ਇਸ ਤੋ ਇਲਾਵਾ ਉਕਤ ਆਗੂਆ ਨੇ ਮੰਗ ਕਰਦਿਆ ਕਿਹਾ ਕਿ ਗਰੀਬ ਲੋਕਾ ਦੇ ਕੱਟੇ ਗਏ ਰਾਸ਼ਨ ਕਾਰਡ ਦੁਬਾਰਾ ਬਹਾਲ ਕੀਤੇ ਜਾਣ। ਬੀਬੀ ਸੁਭਾਸ਼ ਮੱਟੂ ਨੇ ਦੱਸਿਆ ਕਿ ਇਹ ਮੰਗ ਪੱਤਰ ਐਸ.ਡੀ.ਐਮ ਰਾਹੀ ਮੁੱਖ ਮੰਤਰੀ ਨੂੰ ਭੇਜਿਆ ਗਿਆ ਹੈ।ਇਸ ਮੌਕੇ ਸੁਰਿੰਦਰ ਕੌਰ ਚੁੱਬਰ, ਕਰਨੈਲ ਸਿੰਘ ਪਨਾਮ,ਰਾਣਾ ਪ੍ਰੇਮ ਸਿੰਘ,ਪਿੰਦਰ ਪਾਲ ਬੋੜਾ,ਗੋਪਾਲ ਸਿੰਘ ਭੰਮੀਆ, ਪ੍ਰੇਮੀ ਚੱਕ ਫੁੱਲੂ ਆਦਿ ਹਾਜਰ ਸਨ।

Related posts

Leave a Reply