ਕੰਢੀ ਸ਼ੰਘਰਸ਼ ਕਮੇਟੀ 17 ਜੂਨ ਨੂੰ ਮੁੱਖ ਮੰਤਰੀ ਨੂੰ ਦੇਵੇਗੀ ਮੰਗ ਪੱਤਰ

ਨਜਾਇਜ ਮਾਈਨਿੰਗ ਤੇ ਕ੍ਰੈਸ਼ਰਾਂ ਖਿਲਾਫ ਤਿੰਨ ਪੜਾਵੀ ਸ਼ੰਘਰਸ਼ ਦਾ ਐਲਾਨ


ਗੜ੍ਹਸ਼ੰਕਰ 12 ਜੂਨ ( ਅਸ਼ਵਨੀ ਸ਼ਰਮਾ ) : ਕੰਢੀ ਸ਼ੰਘਰਸ਼ ਕਮੇਟੀ ਵਲੋਂ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰਾਜਨੀਤਿਕ ਥਾਪੜੇ ਨਾਲ ਪਿੰਡ ਟੋਰੋਵਾਲ ਅਤੇ ਚਾਂਦਪੁਰ ਰੁੜਕੀ ਵਿਖੇ ਹੋ ਰਹੀ ਨਜਾਇਜ ਮਾਈਨਿੰਗ ਤੇ ਨਵਾਂ ਗਰਾਂ ਕੁੱਲਪੁਰ,ਚਾਂਦਪੁਰ ਰੁੜਕੀ ਵਿਖੇ ਚੱਲ ਰਹੇ ਕ੍ਰੈਸ਼ਰਾਂ ਦੇ ਵਿਰੋਧ ਵਿੱਚ ਪਿੰਡ ਚਾਂਦਪੁਰ ਰੁੜਕੀ ਵਿਖੇ ਪੀੜਿਤ  ਪਿੰਡਾਂ ਦੇ ਲੋਕਾਂ ਦਾ ਭਾਰੀ ਇੱਕਠ ਕੀਤਾ ਗਿਆ ।ਇਸ ਮੌਕੇ ਕੰਢੀ ਸ਼ੰਘਰਸ਼ ਕਮੇਟੀ ਨੇ ਨਜਾਇਜ ਮਾਈਨਿੰਗ ਅਤੇ ਕ੍ਰੈਸ਼ਰਾਂ ਨੂੰ ਬੰਦ ਕਰਾਉਣ ਲਈ ਸਰਵ ਸੰਮਤੀ ਨਾਲ ਤਿੰਨ ਪੜਾਵੀ ਸ਼ੰਘਰਸ਼ ਦਾ ਐਲਾਨ ਕੀਤਾ।ਜਿਸ ਮੁਤਾਬਕ ਕੰਢੀ ਸ਼ੰਘਰਸ਼ ਕਮੇਟੀ 13 ਤੋਂ 16 ਤੱਕ ਪਿੰਡਾਂ ਅੰਦਰ ਦਸਤਖਤ ਮੁਹਿੰਮ ਚਲਾਵੇਗੀ ਅਤੇ 17 ਜੂਨ ਨੁੰ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਵੇਗੀ,18 ਤੋਂ 21 ਜੂਨ ਤੱਕ ਪਿੰਡਾਂ ਅੰਦਰ ਮੀਟਿੰਗਾਂ ਕਰਵਾਉਣ  ਤੋਂ ਬਾਅਦ 22 ਜੂਨ ਤੋਂ ਬਲਾਚੌਰ ਵਿਖੇ ਇੱਕ ਹਫਤੇ ਲਈ ਪੱਕਾ ਮੋਰਚਾ ਲਾਵੇਗੀ।

ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੰਢੀ ਸ਼ੰਘਰਸ਼ ਕਮੇਟੀ ਦੇ  ਸੁਬਾਈ ਪ੍ਰਧਾਨ ਦਰਸ਼ਨ ਸਿੰਘ ਮੱਟੂ,ਸੁਬਾਈ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਲੋਕਾਂ ਦੇ ਸ਼ੰਘਰਸ਼ ਦੇ ਅੱਗੇ  ਰਾਜਨੀਤਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਲੋਕਾਂ ਦਾ ਖੂਨ ਪੀਣ ਵਾਲੀਆਂ ਜੋਕਾਂ ਕਦੇ ਵੀ ਨਹੀਂ ਟਿੱਕ ਸਕਦੀਆਂ।ਉਹਨਾਂ ਕਿਹਾ ਕਿ ਲੋਕ ਜਿੱਤਣਗੇ ਤੇ ਲੋਟੂ ਟੋਲਾ ਹਾਰੇਗਾ।ਇਸ ਮੌਕੇ ਕੈਪਟਨ ਤੀਰਥ ਰਾਮ ਸਾਬਕਾ ਸਰਪੰਚ ਕਰੀਮਪੁਰ ਚਾਹਵਾਲਾ, ਬ੍ਰਹਮ ਕੁਮਾਰ,ਰਾਮ ਸਰੂਪ ਭਾਟੀਆ ਰਿਟਾ:ਡੀ.ਐੱਸ.ਪੀ ਨਵਾਂ ਗਰਾਂ,ਮੇਹਰ ਚੰਦ ਹੱਕਲਾ ਸਾਬਕਾ ਸਰਪੰਚ ਨਵਾਂ ਗਰਾਂ,ਗਿਰਧਾਰੀ ਲਾਲ ਚਾਂਦਪੁਰ ਰੁੜਕੀ,ਦਲਜੀਤ ਸਿੰਘ ਸੈਕਟਰੀ,ਵਿਨੋਦ ਕੁਮਾਰ ਭੋਲੇਵਾਲ,ਅੱਛਰ ਸਿੰਘ ਟੋਰੋਵਾਲ ਨੇ ਕਿਹਾ ਕਿ ਇਹਨਾਂ ਕ੍ਰੈਸ਼ਰਾਂ ਤੇਨਜਾਇਜ ਮਾਈਨਿੰਗ ਨੂੰ ਬੰਦ ਕਰਾਉਣ ਲਈ ਲੋਕ ਚਟਾਨ ਵਾਂਗ ਕੰਢੀ ਸ਼ੰਘਰਸ਼ ਕਮੇਟੀ ਦੇ ਨਾਲ ਹਰ ਸ਼ੰਘਰਸ਼ ਵਿੱਚ ਖੜ੍ਹਨਗੇ।

ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸਾਥੀ ਪ੍ਰੇਮ ਰੱਕੜ,ਜਿੰਦੂ ਰੁੜਕੀ,ਬੀਰੀ ਰੁੜਕੀ,ਗੁਰਮੁੱਖ ਸਿੰਘ,ਸੁਰਜੀਤ ਸਿੰਘ, ਚੇਤਨ ਸਿੰਘ, ਸ਼ਾਮ ਲਾਲ,ਬਲਵੀਰ ਸਿੰਘ,ਉਕਾਰ ਚੰਦ,ਤੇਲੂ ਰਾਮ,ਨਰਿਜ ਮੀਲੂ,ਰਾਮ ਸ਼ਾਹ ਤੋਂ ਇਲਾਵਾ ਵਧੇਰੇ ਗਿਣਤੀ ਵਿੱਚ ਓਪਰੋਕਤ ਪਿੰਡਾਂ ਦੇ ਵਸਨੀਕ ਮੌਜੂਦ ਸਨ।ਅੰਤ ਵਿੱਚ ਓਪਰੋਕਤ ਪਿੰਡਾਂ ਤੋਂ ਭਾਰੀ ਗਣਤੀ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕੰਢੀ ਸ਼ੰਘਰਸ਼ ਕਮੇਟੀ ਦੇ ਜਿਲਾ ਪ੍ਰਧਾਨ ਹੁਸਨ ਚੰਦ ਮਝੋਟ ਨੇ ਲੋਕਾਂ ਨੂੰ  ਕੰਢੀ ਸ਼ੰਘਰਸ਼ ਕਮੇਟੀ ਵਲੋਂ ਐਲਾਨ ਕੀਤੇ ਪੜਾਅ ਵਾਰ ਸ਼ੰਘਰਸ਼ ਨੂੰ ਕਾਮਯਾਬ ਕਰਨ ਲਈ ਅੱਜ ਤੋਂ ਹੀ ਡੱਟ ਜਾਣ ਦਾ ਸੱਦਾ ਦਿੱਤਾ।

Related posts

Leave a Reply