ਜੀਵਨ ਉਪਹਾਰ ਹੈ ਹਰ ਬੂੰਦ ਖ਼ੂਨਦਾਨ : ਪ੍ਰਿੰ.ਸੁਖਜਿੰਦਰ ਕੌਰ

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਖ਼ੂਨਦਾਨ ਦਾ ਦਿੱਤਾ ਸੰਦੇਸ਼

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਦੇ ਵਿਦਿਆਰਥੀਆਂ ਵੱਲੋਂ ਖ਼ੂਨਦਾਨ ਦਾ ਸੰਦੇਸ਼ ਦਿੰਦੇ ਹੋਏ ‘ਵਿਸ਼ਵ ਖ਼ੂਨਦਾਨ’ ਦਿਵਸ ਮਨਾਇਆ ਗਿਆ।ਇਸ ਸਬੰਧੀ ਕਰਵਾਏ ਆਨਲਾਈਨ ਚਾਰਟ ਮੇਕਿੰਗ ਦੌਰਾਨ ਵਿਦਿਆਰਥੀਆਂ ਨੇ ‘ਖ਼ੂਨਦਾਨ ਪੁੰਨ ਦਾ ਕੰਮ,ਜਿਸ ‘ਚ ਹਰ ਧਰਮ ਇਕ ਸਮਾਨ’,’ਜੇਕਰ ਤੁਸੀਂ ਕਿਸੇ ਨੂੰ ਖ਼ੂਨ ਦਿੰਦੇ ਹੋ ਤਾਂ ਇਹ ਜੀਵਨ ਜੀਊਣ ਦਾ ਇਕ ਹੋਰ ਮੌਕਾ ਹੈ’,’ਖ਼ੂਨਦਾਨ ਕਰੋ,ਦੂਜਿਆਂ ਦੀਆਂ ਜਾਨਾਂ ਬਚਾਓ’ ਆਦਿ ਸੰਦੇਸ਼ ਲਿਖ ਕੇ ਸਾਰਿਆਂ ਨੂੰ ਖ਼ੂਨਦਾਨ ਦਾ ਸੰਦੇਸ਼ ਦਿੱਤਾ।

ਇਸ ਮੌਕੇ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਕਿਹਾ ਕਿ 2004 ਤੋਂ ਹਰ ਸਾਲ ਮਨਾਏ ਜਾ ਇਸ ਦਿਹਾੜੇ ਦਾ ਉਦੇਸ਼ ਸਮਾਜ ਨੂੰ ਖ਼ੂਨਦਾਨ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਹੈ। ਹਰ ਬੂੰਦ ਦਾਨ ਕੀਤਾ ਖ਼ੂਨ ਇਕ ਜੀਵਨ ਉਪਹਾਰ ਹੈ। ਖ਼ੂਨਦਾਨ ਨਾਲ ਕਿਸੇ ਵੀ ਵਿਅਕਤੀ ਨੂੰ ਜੀਵਨ ਉਪਹਾਰ ਦਿੱਤਾ ਜਾ ਸਕਦਾ ਹੈ।ਸਵੈ-ਇੱਛਾ ਨਾਲ ਕੀਤਾ ਖ਼ੂਨਦਾਨ ਹੀ ਸਭ ਤੋਂ ਸੁਰੱਖਿਅਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਲੋਕਾਂ ‘ਚ ਹਾਲੇ ਵੀ ਖ਼ੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ ਹਨ।ਜਦੋਂ ਕਿ ਮਾਹਿਰਾ ਅਨੁਸਾਰ 18 ਸਾਲ ਤੋਂ 65 ਸਾਲ ਤਕ ਕੋਈ ਵੀ ਤੰਦਰੁਸਤ ਵਿਅਕਤੀ, ਜਿਸ ਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਹੋਵੇ,ਤਿੰਨ ਮਹੀਨੇ ਦੇ ਵਕਫ਼ੇ ਨਾਲ ਖ਼ੂਨਦਾਨ ਕਰ ਸਕਦਾ ਹੈ। ਇਸ ਲਈ ਅੱਜ ਇਸ ਮੌਕੇ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਖ਼ੂਨਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।

Related posts

Leave a Reply