ਸੀ ਪੀ ਆਈ(ਐਮ) ਤਹਿਸੀਲ ਗੜਸ਼ੰਕਰ ਨੇ ਆਪਣੀਆਂ ਪੰਜ ਦੁਕਾਨਾਂ ਦਾ ਕਿਰਾਇਆ ਕੀਤਾ ਮੁਆਫ : ਕਾਮਰੇਡ ਮੱਟੂ

ਗੜ੍ਹਸ਼ੰਕਰ( ਅਸ਼ਵਨੀ ਸ਼ਰਮਾ ) : ਸੀ ਪੀ ਆਈ( ਐਮ )ਤਹਿਸੀਲ ਦਫਤਰ ਗੜਸ਼ੰਕਰ ਦੀਆਂ ਪੰਜ ਦੁਕਾਨਾਂ ਸਤਨਾਮ ਸਿੰਘ ਕਰਿਆਨਾ ਸਟੋਰ,ਮਨੋਹਰ ਲਾਲ ਟੇਲਰ,ਲੱਛਮਣ ਦਾਸ ਚਾਹ ਵਾਲੀ ਦੁਕਾਨ,ਰਾਵਿੰਦਰ ਕੁਮਾਰ ਨੀਟਾ,ਕਮਲ ਬਿੱਟੂ ਪਾਹਲੇਵਾਲ ਵਾਲੀ ਦੁਕਾਨ,ਦਵਿੰਦਰ ਕੁਮਾਰ ਸ਼ੌਂਕਰਾਂ ਵਾਲਾ ਸੋਨੂੰ ਸਕੂਟਰ ਰਿਪੇਅਰ ਵਾਲਾ ਪੰਜ ਦੁਕਾਨਾਂ ਦਾ ਲਾੱਕਡਾਊਨ ਸਮੇਂ ਦਾ ਦੋ ਮਹੀਨਿਆਂ ਦਾ ਕਿਰਾਇਆ ਕਾਮਰੇਡ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ,ਕਾਮਰੇਡ ਗੁਰਨੇਕ ਸਿੰਘ ਭੱਜਲ ਜਿਲਾ ਸਕੱਤਰੇਤ ਮੈਂਬਰ,ਕਾਮਰੇਡ ਹਰਭਜਨ ਸਿੰਘ ਅਟਵਾਲ ਤਹਿਸੀਲ ਸਕੱਤਰ,ਪਿੰਦਰ ਪਾਲ ਬੋੜਾ ਨੇ ਦੁਕਾਨਾਂ ਦਾ ਕਿਰਾਇਆ ਮੁਆਫ ਕਰਨ ਬਾਰੇ ਦੁਕਾਨਦਾਰਾਂ ਨੂੰ ਦਸਿਆ।ਦੁਕਾਨਦਾਰ ਜਰਨੈਲ ਸਿੰਘ ਸਾਧੋਵਾਲ,ਸਤਨਾਮ ਸਿੰਘ ਕਰਿਆਨਾ ਸਟੋਰ ਵਾਲੇ ਸੀ ਪੀ ਆਈ(ਐਮ) ਪਾਰਟੀ ਤੇ ਹਾਜਰ ਸਾਥੀਆਂ ਦਾ ਧੰਨਵਾਦ ਕੀਤਾ।ਹੋਰ ਦੁਕਾਨ ਮਾਲਕਾਂ ਨੂੰ ਵੀ ਗਰੀਬ ਦੁਕਾਨਦਾਰਾਂ ਦਾ ਲੌਕਡਾਉਨ ਸਮੇਂ ਦਾ ਕਿਰਾਇਆ ਮੁਆਫ ਕਰਨ ਦੀ ਅਪੀਲ ਕੀਤੀ।

Related posts

Leave a Reply