ਬੀਣੇਵਾਲ ਬੀਤ ਵਾਸੀ ਹੋਮਗਾਰਡ ਜਵਾਨ ਕੁਲਵੰਤ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ

ਸਰਕਾਰੀ ਸਨਮਾਨ ਨਾਲ ਕੁਲਵੰਤ ਸਿੰਘ ਦਾ ਬੀਣੇਵਾਲ ਸਮਸਾਨਘਾਟ ਵਿਖੇ ਅਤਿੰਮ ਸੰਸਕਾਰ ਕੀਤਾ


ਗੜ੍ਹਸ਼ੰਕਰ 14 ਜੂਨ (ਅਸ਼ਵਨੀ ਸ਼ਰਮਾ) : ਹੁਸ਼ਿਆਰਪੁਰ ਦੇ ਮਾਡਲ ਟਾਊਨ ਥਾਣੇ ‘ਚ ਤਾਇਨਾਤ ਹੋਮਗਾਰਡ ਜਵਾਨ ਕੁਲਵੰਤ ਸਿੰਘ(47) ਵਾਸੀ ਬੀਣੇਵਾਲ ਬੀਤ ਪਿਛਲੇ ਦਿਨ ਸਵੇਰੇ 6ਵਜੇ
ਕਰੋਨਾ ਵਾਇਰਸ ਕਾਰਨ ਸਿਵਲ ਹਸਪਤਾਲ ‘ਚ ਡਿਊਟੀ ਦੌਰਾ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਏਐਸਆਈ ਹੰਸਰਾਜ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਬਲਵੰਤ ਸਿੰਘ ਦੇ ਬਿਆਨਾ ਦੇ ਅਧਾਰ ਤੇ ਲਾਸ਼ ਨੂੰ ਪੋਸਟਮਾਰਟਮ ਤੋ ਬਾਅਦ ਵਾਰਸਾ ਨੂੰ ਸੌਪ ਦਿੱਤੀ ਗਈ।ਜਿਥੇ ਉਹਨਾਂ ਦੇ ਪਿੰਡ ਬੀਣੇਵਾਲ ਦੇ ਸਮਸਾਨਘਾਟ ਵਿਖੇ ਸੇਜਲ ਅੱਖਾ ਨਾਲ ਅਤਿੰਮ ਵਿਦਾਈ ਦਿਤੀ ਗਈ।ਚਿੱਖਾ ਨੂੰ ਅਗਨੀ ਉਹਨਾਂ ਦੇ ਭਤੀਜੇ ਜਤਿਨ ਨੇ ਦਿਤੀ।ਸੰਸਕਾਰ ਤੋ ਪਹਿਲਾਂ ਪੁਲਿਸ ਪਾਰਟੀ ਨੇ ਡੀਐਸਪੀ ਸਤੀਸ਼ ਕੁਮਾਰ ਅਤੇ ਥਾਣਾ ਮੁੱਖੀ ਇਕਬਾਲ ਸਿੰਘ ਅਗਵਾਈ ‘ਚ ਸਲਾਮੀ ਦਿਤੀ ਅਤੇ ਸ਼ਰਧਾਜਲੀ ਭੇਟ ਕੀਤੀ।

ਇਥੇ ਦਸਣਯੋਗ ਹੈ ਕਿ ਕੁਲਵੰਤ ਸਿੰਘ ਸੀਟੂ ਦੇ ਰਾਸ਼ਟਰੀ ਸਕੱਤਰ ਕਾਮਰੇਡ ਰਘੂਨਾਥ ਸਿੰਘ ਦਾ ਭਾਣਜਾ ਸੀ।ਕੁਲਵੰਤ ਸਿੰਘ ਦੀ ਅਤਿੰਮ ਯਾਤਰਾ ਮੌਕੇ ਸੀਟੂ ਦੇ ਰਾਸ਼ਟਰੀ ਸਕੱਤਰ ਕਾਮਰੇਡ ਰਘੂਨਾਥ ਸਿੰਘ, ਸੀ.ਪੀ.ਆਈ(ਐਮ) ਦੇ ਜਿਲਾ ਸਕੱਤਰ ਕਾ.ਦਰਸ਼ਨ ਸਿੰਘ ਮੱਟੂ,ਸੀਟੂ ਦੇ ਸੂਬਾ ਪ੍ਰਧਾਨ ਕਾ.ਮਹਾ ਸਿੰਘ ਰੌੜੀ,ਪਸਸਫ ਵਲੋ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਮ੍ਰਿਤਕ ਦੇਹ ਤੇ ਲਾਲ ਝੰਡਾ ਪਾਇਆ। ਇਸ ਮੌਕੇ ਮੁਲਾਜਮ ਆਗੂ ਰਾਮਜੀ ਦਾਸ ਚੌਹਾਨ,ਗਰੀਬ ਦਾਸ ਬੀਟਣ, ਸਾਬਕਾ ਸਰਪੰਚ ਕੁਲਭੂਸ਼ਨ ਕੁਮਾਰ,ਪ੍ਰਵੀਨ ਰਾਣਾ,ਜੰਗ ਬਹਾਦਰ ਕਾਕੂ,ਪੰਚ ਸਚਿਨ ਧੀਮਾਨ,ਅਸ਼ਵਨੀ ਰਾਣਾ ਆਦਿ ਤੋ ਇਲਾਵਾ ਡੀਐਸਪੀ
ਸਤੀਸ਼ ਕੁਮਾਰ, ਥਾਣਾ ਮੁੱਖੀ ਇਕਬਾਲ ਸਿੰਘ, ਚੌਕੀ ਇੰਚਾਰਜ ਬੀਣੇਵਾਲ ਸਤਵਿੰਦਰ ਸਿੰਘ,ਏਐਸਆਈ ਜਸਵੀਰ ਸਿੰਘ ਸ਼ਾਮਲ ਸਨ।

Related posts

Leave a Reply