ਗੜ੍ਹਸ਼ੰਕਰ ਚ ਸੀਪੀਐਮ ਵਲੋ ਐਸ ਡੀ ਐਮ ਦਫਤਰ ਅੱਗੇ ਮੁਜਾਹਰਾ ਤੇ ਕੀਤੀ ਰੈਲੀ

ਗੜ੍ਹਸ਼ੰਕਰ 16 ਜੂਨ ( ਅਸ਼ਵਨੀ ਸ਼ਰਮਾ ) : ਅੱਜ ਸੀ ਪੀ ਆਈ(ਐਮ) ਦੇ ਕੇਂਦਰੀ ਸੱਦੇ ਤੇ ਗੜਸ਼ੰਕਰ ਐਸ ਡੀ ਐਮ ਦਫਤਰ ਅੱਗੇ ਮੁਜਾਹਰਾ ਕਰਕੇ ਰੈਲੀ ਕੀਤੀ ਗਈ।ਸਭ ਤੋਂ ਪਹਿਲਾਂ
ਕਾਮਰੇਡ ਕੁਲਵੰਤ ਸਿੰਘ ਬੀਨੇਵਾਲ ਭਾਣਜਾ ਕਾਮਰੇਡ ਰਘੁਨਾਥ ਸਿੰਘ ਦੀ ਬੇਵਕਤ ਮੌਤ ਤੇੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਰਘੁਨਾਥ ਸਿੰਘ ਤੇ ਜਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਸੰਬੋਧਨ ਕਰਦਿਆਂ ਕਿਹਾ ਲੌਕ ਡਾਊਨ ਕਰਕੇ ਭੁੱਖ ਮਰੀ ਦੇ ਕੰਢੇ ਪਹੁੰਚੇ ਲੋਕਾਂ ਜੋ ਇਨਕਮ ਟੈਕਸ ਤੋਂ ਬਾਹਰ ਹਨ,7500ਰੁਪਏ ਮਾਸਕ ਪ੍ਰਤੀ ਵਿਅਕਤੀ ਪਾਇਆ ਜਾਵੇ, 10ਕਿਲੋ ਅਨਾਜ ਹਰ ਵਿਅਕਤੀ ਨੂੰ ਮਹੀਨਾ ਦਿੱਤਾ ਜਾਵੇ।ਮਨਰੇਗਾ ਸਕੀਮ ਸ਼ਹਿਰੀ ਖੇਤਰ ਵਿੱਚ ਵੀ ਲਾਗੂ ਕੀਤੀ ਜਾਵੇ, 200
ਦਿਨ ਕੰਮ 600 ਰੁਪਏ ਦਿਹਾੜੀ ਦਿੱਤੀ ਜਾਵੇ,ਬਿਜਲੀ ਸੋਧ ਬਿੱਲ 2020, ਕਿਸਾਨੀ ਸਬੰਧੀ ਦੋ ਸੋਧ ਬਿੱਲ  ਸਬੰਧੀ ਆਰਡੀਨੈਂਸ ਰੱਦ ਕੀਤੇ ਜਾਣ ਕੋਰੋਨਾ ਵਾਇਰਸ ਵਿਰੁੱਧ ਫਰੰਟ ਲਾਇਨ ਤੇ ਵਾਲੇ ਸਾਰੇ ਮੁਲਾਜਮਾਂ ਨੂੰ ਮੈਡੀਕਲ ਸੁਰਖਿਆ ਦੀ ਗਰੰਟੀ ਕੀਤੀ ਅਤੇ ਸਾਰਿਆਂ ਨੂੰ 50 ਲੱਖ ਬੀਮਾ ਯੋਜਨਾ ਸਕੀਮ ਹੇਠ ਲਿਆਉਂਦਾ ਜਾਵੇ।ਇਸ ਮੌਕੇ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ,ਤਹਿਸੀਲ ਸਕੱਤਰ ਕਾਮਰੇਡ ਹਰਭਜਨ ਸਿੰਘ ਅਟਵਾਲ ਨੇ ਵੀ ਸੰਬੋਧਨ ਕੀਤਾ ਤੇ ਗਰੀਬ
ਲੋਕਾਂ ਦੇ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਲੋੜਵੰਦਾਂ ਦੇ ਨੀਲੇ ਕਾਰਡਾਂ ਬਣਾਏ ਜਾਣ।ਇਸ ਮੌਕੇ ਸਾਥੀ ਪ੍ਰੇਮ ਸਿੰਘ ਰਾਣਾ, ਕੈਪਟਨ ਕਰਨੈਲ ਸਿੰਘ ਪਨਾਮ,ਗੋਪਾਲ ਸਿੰਘ ਥਾਂਦੀ,ਕਰਨੈਲ ਸਿੰਘ ਪੋਸੀ, ਸੁਰਿੰਦਰ ਕੌਰ ਚੁੰਬਰ,ਅਮਰੀਕ ਸਿੰਘ ਪੱਖੋਵਾਲ, ਹਰਪਾਲ
ਸਿੰਘ ਦੇਣੋਵਾਲ ਖੁਰਦ, ਜਗਦੀਸ਼ ਸਿੰਘ ਸਾਬਕਾ ਸਰਪੰਚ ਦੇਣੋਵਾਲ ਕਲਾਂ, ਅਮਰਜੀਤ ਕੌਰ,ਜਸਵਿੰਦਰ ਕੌਰ,ਬਲਦੇਵ ਰਾਜ ਬਡੇਸਰੋਂ, ਗਿਰਧਾਰੀ ਲਾਲ, ਰੋਸ਼ਨ ਲਾਲ ਪੰਡੋਰੀ ਹਾਜਰ ਸੀ।ਕਾਮਰੇਡ ਮੋਹਨ ਲਾਲ ਬੀਨੇਵਾਲ ਬਲਾਕ ਸੰਮਤੀ ਮੈਂਬਰ ਨੇ ਆਏ ਲੋਕਾਂ ਦਾ ਧੰਨਵਾਦ
ਕੀਤਾ।ਮੰਗਾ ਦਾ ਮੰਗ ਪੱਤਰ ਕਾਮਰੇਡ ਰਘੁਨਾਥ ਸਿੰਘ ਸੂਬਾ ਸਕੱਤਰੇਤ ਮੈਂਬਰ ਦੀ ਅਗਵਾਈ ਵਿੱਚ ਐਸ ਡੀ ਐਮ ਸ਼੍ਰੀ ਹਰਬੰਸ ਸਿੰਘ ਨੂੰ  ਦਿੱਤਾ ਗਿਆ।

Related posts

Leave a Reply