ਪੁਲਿਸ ਦੀ ਹਾਜਰੀ ‘ਚ ਦੇਣੋਵਾਲ ਖੁਰਦ ਦੇ ਇੱਕ ਵਿਅਕਤੀ ਨੇ ਮਾਰਕੁੱਟ ਤੇ ਗਾਲੀ ਗਲੋਚ ਕਰਨ ਦੇ ਲਗਾਏ ਦੋਸ਼

ਗੜ੍ਹਸ਼ੰਕਰ 17 ਜੂਨ ( ਅਸ਼ਵਨੀ ਸ਼ਰਮਾ ) :ਦੇਣੋਵਾਲ ਖੁਰਦ ਵਾਸੀ ਸਵਰਨਾ ਰਾਮ ਪੁੱਤਰ ਬਚਨਾ ਰਾਮ ਨੇ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਦਿਤੀ ਦਰਖਸਾਤ ‘ਚ ਮਾਰਕੁੱਟ ਕਰਨ ਦੇ ਦੋਸ਼ ਲਗਾਏ ਹਨ। ਇਸ ਜਾਣਕਾਰੀ ਦਿੰਦਿਆ ਸਵਰਨਾ ਰਾਮ ਨੇ ਭਾਰਟਾ ਖੁਰਦ ਥਾਣਾ ਰਾਹੋ ਦੇ ਲਾਡੀ ਪੁੱਤਰ ਹੁਸਨ ਲਾਲ,ਜਿੰਦਰ ਪੁੱਤਰ ਹੁਸਨ ਲਾਲ, ਪਿੰਡ ਸੌਲੀ ਥਾਣਾ ਗੜ੍ਹਸ਼ੰਕਰ ਦੇ ਮੁਨੀ ਪੁੱਤਰ ਓਮ ਪ੍ਰਕਾਸ਼ ਤੇ ਮਾਰਕੁੱਟ ਕਰਨ ਅਤੇੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾਏ ਹਨ। ਉਹਨਾਂਂ ਨੇ ਦੱਸਿਆ ਕਿ ਮੇਰੀਆ ਦੋ ਨੋਹਾ ਆਪਸ ‘ਚ ਲੜ ਪਈਆ ਅਤੇ ਮੇਰੀ ਛੋਟੀ ਨੂੰਹ ਦਲਜੀਤ ਕੌਰ ਨੇ ਐਮ.ਐਲ.ਆਰ ਕਟਵਾਈ ਹੋਈ ਸੀ ਜਿਸ ਵਿਸ਼ੇ ਤੇ ਦੋਨਾ ਧਿਰਾ ਨੂੰ ਏ.ਐਸ.ਆਈ ਕੌਸ਼ਲ ਚੰਦਰ ਨੇ ਥਾਣੇ ਬੁਲਾਇਆ ਹੋਇਆ ਸੀ।

ਥਾਣੇ ‘ਚ ਦੋਨੋ ਧਿਰਾ ਅਤੇ ਏ.ਐਸ.ਆਈ ਦੀ ਹਾਜਰੀ ‘ਚ ਉਕਤ ਲੋਕਾਂ ਨੇ ਮੇਰੇ ਅਤੇ ਮੇਰੇ ਲੜਕੇ ਸੁਖਵਿੰਦਰ ਪਾਲ ਦੇ ਥੱਪੜ ਮਾਰੇ ਅਤੇ ਗਾਲੀ ਗਲੋਚ ਕੀਤਾ ਅਤੇ ਜਾਨੋ ਮਾਰਨ ਦੀਆ ਧਮਕੀਆਂ ਦਿਤੀਆਂ ਗਈਆਂ । ਸਵਰਨਾ ਰਾਮ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿੱਚੋਂ 2 ਉਤੇ ਪਹਿਲਾ ਹੀ ਮੁਕਦਮੇ ਚਲਦੇ ਹਨ ਜਿਸ ਕਰਕੇ ਸਾਨੂੰ ਇਹਨਾ ਤੋ ਜਾਨ ਦਾ ਵੀ ਖਤਰਾ ਹੈ। ਉਹਨਾ ਨੇ ਦੱਸਿਆ ਕਿ ਪੁਲਿਸ ਦੀ ਹਾਜਰੀ ‘ਚ ਸਾਡੇ ਨਾਲ ਇਹ ਥੱਕਾ ਕੀਤਾ ਗਿਆ ਹੈਅਤੇ ਜਿਹੜੀ ਐਮ.ਐਲ.ਆਰ ਕਟਵਾਈ ਗਈ ਹੈ ਉਹ ਝੂੱਠੀ ਹੈ। ਉਹਨਾ ਨੇ ਮੰਗ ਕੀਤੀ ਕਿ ਇਸ ਦੀ ਜਾਚ ਉਚ ਅਧਿਕਾਰੀ ਤੋ ਕਰਵਾਈ ਜਾਵੇ ਅਤੇ ਮੌਜੂਦ ਥਾਣੇਦਾਰ ਨੂੰ ਇਥੋਂ ਤਬਦੀਲ ਕੀਤਾ ਜਾਵੇ।ਇਸ ਸਬੰਧੀ ਏ.ਐਸ.ਆਈ ਕੌਸ਼ਲ ਚੰਦਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਨੇ ਕਿਹਾ ਕਿ ਮੇਰੇ ਸਾਹਮਣੇ ਕੋਈ ਕੁੱਟਮਾਰ ਨਹੀ ਹੋਈ। ਸਵਰਨਾ ਰਾਮ ਦੀ ਨੂੰਹ ਦੇ ਕੁੱਟਮਾਰ ਦੇ ਮਾਮਲੇ ‘ਚ ਦੋਹਾਂ ਧਿਰਾ ਨੂੰ ਥਾਣੇ ਬੁਲਾਇਆ ਗਿਆ ਸੀ ਤਾਂ ਕਿ ਘਰੇਲੂ ਝਗੜੇ ਚ ਦੋਨਾ ਦਾ ਰਾਜੀਨਾਮਾ ਕਰਵਾਇਆ ਜਾ ਸਕੇ।

Related posts

Leave a Reply