ਬੀਹੜਾਂ ਦੀ ਨੌਜਵਾਨ ਸਭਾ ਨੇ ਕੀਤੀ ਗੰਦੇ ਨਾਲੇ ਦੀ ਸਫ਼ਾਈ

ਗੜ੍ਹਸ਼ੰਕਰ  ( ਅਸ਼ਵਨੀ ਸ਼ਰਮਾ) ਇਥੋ ਨਜਦੀਕ ਪੈਦੇ ਪਿੰਡ ਬੀਹੜਾਂ ਵਿੱਚ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਗੰਦੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਜਿਸ ਵਿਚ ਸਾਰੇ ਪਿੰਡ ਦਾ ਪਾਣੀ ਆਉਂਦਾ ਸੀ ਅਤੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਦਾ ਨਿਕਾਸ ਵੀ ਇਸੇ ਨਾਲੇ ਵਿਚੋਂ ਹੋ ਕੇ ਜਾਂਦਾ ਹੈ।ਆਉਣ ਵਾਲੇ ਬਰਸਾਤ ਦੇ ਦਿਨਾਂ ਨੂੰ ਦੇਖਦੇ ਹੋਏ ਕਿ ਗੰਦਾ ਪਾਣੀ ਜਮਾ  ਨਾ ਹੋਵੇ ਤਾਂ ਕਰਕੇ ਇਸ ਨਾਲੇ ਦੀ ਸਫ਼ਾਈ ਕੀਤੀ ਗਈ।ਕਾਫ਼ੀ ਸਮੇਂ ਤੋਂ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ  ਬਰਸਾਤ ਦਾ ਸਾਰਾ ਪਾਣੀ ਘਰਾਂ ਵਿੱਚ ਹੀ ਵੜਦਾ ਸੀ।

ਪਿਛਲੀ ਬਰਸਾਤ ਵਿੱਚ ਗੰਦੇ ਨਾਲੇ ਦੀ ਸਫ਼ਾਈ ਨਾ ਹੋਣ ਕਰਕੇ ਸਾਰਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ ਜਿਸ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਇਸ ਲਈ ਸਤਿਗੁਰੂ ਰਵਿਦਾਸ  ਨੌਜਵਾਨ ਸਭਾ ਵਲੋਂ ਇਹ ਉਪਰਾਲਾ ਕੀਤਾ ਗਿਆ।ਨੌਜਵਾਨ ਸਭਾ ਵਲੋਂ ਪਿੰਡ ਦੀ ਅਬਾਦੀ ਵਾਲੀ ਜਗ੍ਹਾ ਤੇ ਇਕੱਠੇ ਹੋਏ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਦੀ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ l ਇਸ ਮੌਕੇ ਇੰਦਰਜੀਤ ਸਿੰਘ,ਰਵਿੰਦਰ ਸਿੰਘ ਰੋਮੀ,ਜਗਤਾਰ ਸਿੰਘ,ਹਨੀ, ਮਨਿੰਦਰ ਸਿੰਘ,ਰੌਕੀ, ਵਿੱਕੀ ਸੰਧੂ,ਹਰਪ੍ਰੀਤ ਸਿੰਘ,ਸੰਜੂ,ਰਾਮ ਲੁਭਾਇਆ,ਪ੍ਰਦੀਪ,ਅਮਰਜੀਤ ਸਿੰਘ ਮੀਕਾ,ਅਸ਼ੋਕ ਕੁਮਾਰ ਆਦਿ ਹਾਜ਼ਰ ਸਨ l

Related posts

Leave a Reply