ਸਾਥੀ ਕੁਲਵੰਤ ਸਿੰਘ ਨੂੰ ਵੱਖ-ਵੱਖ ਰਾਜਨੀਤਕ ਅਤੇ ਜਨਤਕ ਜਥੇਬੰਦੀਆਂ ਦੇ ਆਗੂਆ ਨੇ ਸ਼ਰਧਾਜਲੀਆਂ ਭੇਟ ਕੀਤੀਆਂ

ਗੜ੍ਹਸ਼ੰਕਰ 22 ਜੂਨ (ਅਸ਼ਵਨੀ ਸ਼ਰਮਾ) : ਸੀਟੂ ਦੇ ਕੌਮੀ ਆਗੂ ਕਾਮਰੇਡ ਰਘੂਨਾਥ ਸਿੰਘ ਦੇ ਭਾਣਜੇ ਸਾਥੀ ਕੁਲਵੰਤ ਸਿੰਘ ਹੋਮ ਗਾਰਡ ਜਵਾਨ ਦਾ ਪਿਛਲੇ ਦਿਨੀ ਅਚਨਚੇਤ ਦਿਹਾਤ ਹੋ ਗਿਆ ਸੀ।ਅੱਜ ਪਿੰਡ ਬੀਣੇਵਾਲ ਬੀਤ ਵਿਖੇ ਕੁਲਵੰਤ ਸਿੰਘ ਨਮਿੱਤ ਸ਼ਰਧਾਜਲੀ ਸਮਾਗਮ ਕਰਵਾਇਆ ਗਿਆ।ਜਿਸ ‘ਚ ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾ ਸੁਖਵਿੰਦਰ ਸਿੰਘ ਸੇਖੋ ਨੇ ਸ਼ਰਧਾਜਲੀ ਭੇਂਟ ਕਰਦੇ ਹੋਏ ਕਿਹਾ ਕਿ ਸਾਥੀ ਕੁਲਵੰਤ ਸਿੰਘ ਦੀ ਇਨਕਲਾਬੀ ਪਰਿਵਾਰ ਵਿੱਚ ਪਾਲਣ ਪੋਸ਼ਣ ਹੋਇਆ ਜਿਸ ਕਰਕੇ ਉਹ ਜਿਥੇ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਸਨ ਉਥੇ ਸਮਾਜ ਤੇ ਪਰਿਵਾਰ ਪ੍ਰਤੀ ਪ੍ਰਤੀਬੱਧ ਸਨ। ਸਾਥੀ ਕੁਲਵੰਤ ਸਿੰਘ ਵਿਗਿਆਨਕ ਸੋਚ ਦੇ ਧਾਰਨੀ ਸਨ।

ਸਾਥੀ ਦੇ ਵਿਛੋੜੇ ਦਾ ਪਰਿਵਾਰ ਨੂੰ ਬਹੁਤ ਘਾਟਾ ਪਿਆ। ਇਸ ਮੌਕੇ ਸੀ.ਪੀ. ਆਈ (ਐਮ) ਦੇ ਸੂਬਾ ਸਕਤਰੇਤ ਮੈਂਬਰ ਕਾ ਰਘੂਨਾਥ ਸਿੰਘ ਨੇ ਕਿਹਾ ਕਿ ਕੁਲਵੰਤ ਸਿੰਘ ਇਨਕਲਾਬੀ ਰਿਸੇ ਦਾ ਮਾਲਕ ਸੀ ਅਤੇ ਬੀਤ ਇਲਾਕੇ ਦੇ ਸਿਰਕੱਢ ਕਮਿਊਨਿਸਟ ਆਗੂ ਤੇ ਦੇਸ ਭਗਤ ਸਵ.ਕਾਮਰੇਡ ਰੁਲੀਆ ਰਾਮ ਅਧਿਆਲ ਦਾ ਦੋਹਤਾ ਸੀ ਜਿਸ ਕਰਕੇ ਉਹ ਇਮਾਨਦਾਰ ਤੇ ਆਪਣੀ ਡਿਊਟੀ ਦਾ ਪ੍ਰਤੀਬੱਧ ਸੀ। ਕਾ. ਬਲਵੀਰ ਸਿੰਘ ਜਾਡਲਾ, ਕਾ ਦਰਸ਼ਨ ਸਿੰਘ ਮੱਟੂ, ਜਤਿੰਦਰਪਾਲ ਸਿੰਘ, ਕਾ.ਮਹਾ ਸਿੰਘ ਰੌੜੀ,ਗੁਰਮੇਸ਼ ਸਿੰਘ,ਪ੍ਰੇਮ ਰੱਕੜ ਤੋ ਇਲਾਵਾ ਸੀਟੂ ਤੇ ਜਨਤਕ ਜਥੇਬੰਦੀਆ ਦੇ ਆਗੂਆਂ ਨੇ ਵੀ ਸ਼ਰਧਾਜਲੀ ਭੇਂਟ ਕੀਤੀ।

ਇਸ ਮੌਕੇ ਹੋਮ ਗਾਰਡ ਵਿਭਾਗ ਵਲੋ ਸਹਾਇਕ ਕਮਾਡੈਟ ਮਨਿੰਦਰ ਸਿੰਘ ਅਤੇ ਐਸੋਸੀਏਸਨ ਵਲੋ ਸਰਬਜੀਤ ਸਿੰਘ ਨੇ ਵੀ ਸ਼ਰਧਾਜਲੀ ਭੇਟ ਕੀਤੀ।ਇਸ ਮੌਕੇ ਹੋਮ ਗਾਰਡ ਵਿਭਾਗ ਦੇ ਅਧਿਕਾਰੀਆਂ ਨੇ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕਿ ਸਾਥੀ ਕੁਲਵੰਤ ਸਿੰਘ ਦੀ ਮੌਤ ਕਰੋਨਾ ਮਹਾਮਾਰੀ ਵਿਰੁੱਧ ਮੋਹਰਲੀ ਕਤਾਰ ਵਿੱਚ ਲੜਦੇ ਹੋਏ ਹੋਈ ਇਸ ਲਈ ਵਿਭਾਗ ਕਰੋਨਾ ਲਈ ੫੦ ਲੱਖ ਬੀਮੇ ਦੀ ਰਾਸ਼ੀ ਸਮੇਤ ਬਣਦੀਆ ਸਹੂਲਤਾ ਜਲਦੀ ਦੁਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।ਸ਼ਰਧਾਜਲੀ ਸਮਾਗਮ ਦੌਰਾਨ ਮਹਿੰਦਰ ਕੁਮਾਰ ਬੱਢੋਆਣਾ, ਕੁਲਭੂਸ਼ਨ ਮਹਿੰਦਵਾਣੀ,ਹਰਮੇਸ਼ ਧੀਮਾਨ,ਮੋਹਣ ਲਾਲ ਬੀਣੇਵਾਲ,ਮੁਲਾਜਮ ਆਗੂ ਰਾਮਜੀ ਦਾਸ ਚੌਹਾਨ ਨੇ ਵੀ ਸੰਬੋਧਨ ਕੀਤਾ।

ਕਾਮਰੇਡ ਨਿਰਮਲਾ ਦੇਵੀ ਨੇ ਵੀ ਭਾਵਕ ਸ਼ਬਦਾ ‘ਚ ਕਿਹਾ ਕਿ ਕੁਲਵੰਤ ਸਿੰਘ ਮੇਰਾ ਹੀ ਪੁੱਤਰ ਨਹੀ ਸੀ ਉਹ ਅਗਾਹ ਵਧੂ ਸੋਚ ਦੇ ਲੋਕਾ ਦਾ ਮਿਤੱਰ ਸੀ।ਇਸ ਮੌਕੇ ਤਰਸੇਮ ਲਾਲ ਜੋਧਾ,ਸੁਰਜੀਤ ਅਮਰਨਾਥ ਕੁਮਕਲਾ,ਤਰਸੇਮ ਸਿੰਘ ਜਸੋਵਾਲ,ਚਰਨਜੀਤ ਸਿੰਘ ਚਠਿਆਲ ਆਦਿ ਸ਼ਾਮਲ ਸਨ। ਆਖਰ ‘ਚ ਸਾਬਕਾ ਪ੍ਰਿੰਸ਼ੀਪਲ ਸ਼੍ਰੀਮਤੀ ਰਜਿੰਦਰ ਕੌਰ ਨੇ ਸ਼ਰਧਾਜਲੀ ਸਮਾਗਮ ‘ਚ ਸ਼ਾਮਲ ਸਮੂਹ ਸਖਸੀਅਤਾ ਦਾ ਧੰਨਵਾਦ ਕੀਤਾ। ਸ਼ਰਧਾਜਲੀ ਸਮਾਗਮ ਦੀ ਸਟੇਜ ਦਾ ਸੰਚਾਲਨ ਕਾ.ਗਰੀਬ ਦਾਬੀਟਣ ਨੇ ਕੀਤਾ।

Related posts

Leave a Reply