ਦਰਬਾਰ ਦਾਤਾ ਸਾਈਂ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਝੰਡੇ ਦੀ ਰਸਮ ਕਰਕੇ ਮਨਾਇਆ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਹਰ ਸਾਲ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਦਰਬਾਰ ਦਾਤਾ ਸਾਈਂ ਪੀਰ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਬਡੇਸਰੋਂ ਵਿਖੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੀਰਾਂ ਦੇ ਦਰਬਾਰ ਤੇ ਸਿਰਫ਼ ਝੰਡਾ ਚੜਾਉਣ ਦੀ ਰਸਮ ਨਾਲ ਹੀ ਮਨਾਇਆ ਗਿਆ ਇਸ ਦੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਖਸ਼ੀਸ ਜੀ ਨੇ ਦੱਸਿਆ ਕਿ ਪੀਰਾਂ ਦੇ ਦਰਬਾਰ ਤੇ ਸਾਲਾਨਾ ਜੋੜ ਮੇਲਾ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਮਹਾਂਮਾਰੀ ਕਰਕੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਅਤੇ ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਝੰਡੇ ਦੀ ਰਸਮ ਅਦਾ ਕਰਕੇ ਸੰਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ l ਇਸ ਮੌਕੇ ਪ੍ਰਧਾਨ ਬਖਸ਼ੀਸ ਸਿੰਘ, ਬਾਬਾ ਰੇਸ਼ਮ ਸ਼ਾਹ ਜੀ ਮੋਲਾ ਵਾਹਿਦਪੁਰ,ਟਿੰਕੂ ਬਾਬਾ ਆਲੋਵਾਲ ਐਮਾਂ,ਸੇਵਾਦਾਰ ਮੇਜ਼ਰ ਸਿੰਘ,ਪ੍ਰਦੀਪ ਕੁਮਾਰ,ਕੁਲਦੀਪ ਕੁਮਾਰ,ਅਜੇ ਕੁਮਾਰ,ਬਲਜੀਤ ਸਿੰਘ,ਲਖਵੀਰ ਸਿੰਘ,ਵਿਜੇ ਕੁਮਾਰ,ਸੰਦੀਪ ਕੁਮਾਰ ਆਦਿ ਸਮੂਹ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ l

Related posts

Leave a Reply