ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂ : ਪ੍ਰਿੰਸੀਪਲ ਭੁਪਿੰਦਰ ਕੌਰ

ਸੁਜਾਨਪੁਰ 22 ਅਗਸਤ (ਰਜਿੰਦਰ ਰਾਜਨ, ਅਵਿਨਾਸ਼) :
 ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸਜਾਨਪੁਰ ਵਿਖੇ ਸੈਸ਼ਨ (2020-21) ਦੇ ਦਾਖਲ ਸ਼ਰੂ ਹੋ ਗਏ ਹਨ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਕਾਲਜ ਵਿਚ ਬੀ. ਏ,ਬੀ.ਐਸ.ਸੀ(ਇਕਨਾਮਿਕਸ,ਨਾਨ ਮੈਡੀਕਲ, ਕੰਪਿਊਟਰ ਸਾਇੰਸ),ਬੀ.ਕਾਮ,ਪੀ.ਜੀ.ਡੀ.ਸੀ.ਏ ਦੇ ਕੋਰਸ ਪਹਿਲਾਂ ਤੋਂ ਹੀ ਚੱਲ ਰਹੇ ਹਨ।

ਇਸ ਸੈਕਸ਼ਨ ਤੋਂ ਬੀ.ਏ ਵਿਚ ਨਵੇਂ ਵਿਸ਼ੇ‌ ਹੋਮ ਸਾਇੰਸ,ਫੈਸ਼ਨ ਡਿਜਾਇਨਿੰਗ ਅਤੇ ਕੋਸਮਿਟੌਲੋਜੀ ਨਵੇਂ ਕੋਰਸ ਐਮ.ਏ ਪੰਜਾਬੀ ਅਤੇ ਡਿਪਲੋਮਾ ਇੰਨ ਅਤੇ ਫੈਸ਼ਨ ਡਿਜਾਇਨਿੰਗ ਸ਼ੁਰੂ ਕੀਤੇ ਜਾਾ ਰਹੇ ਹਨ।ਇਹ ਦਸਣਯੋਗ ਹੈ ਕਿ ਕਾਲਜ ਦੀ ਫ਼ੀਸ ਦੂਜੇ ਕਾਲਜਾਂ ਦੇ ਮੁਕਾਬਲੇ ਘੱਟ ਹੈ,ਅਤੇ ਆਸਾਨ ਕਿਸ਼ਤਾਂ ਵਿੱਚ ਲਈ ਜਾਂਦੀ ਹੈ।ਕਾਲਜ ਵਿਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਤੇ ਮਾਈਨੋਰੋਟੀ ਸਕਾਲਰਸ਼ਿਪ ਸਕੀਮ ਲਾਗੂ ਹਨ।ਕਾਲਜ ਵਿਚ ਵਧੀਆ ਡਿਸਪਲਿਨ ਅਤੇ ਪੜ੍ਹਾਈ ਵਧੀਆ ਕਰਵਾਈ ਜਾਂਦੀ ਹੈ।

Related posts

Leave a Reply