#UPDATED H0SHIARPUR : ਵੱਡੀ ਖ਼ਬਰ : ਨੌਜਵਾਨ ਨੂੰ ਦਸੂਹਾ ਵਿਖੇ ਮਾਰੀ ਗੋਲੀ , ਮੌਤ

ਦਸੂਹਾ/ ਮੁਕੇਰੀਆਂ / ਹੁਸ਼ਿਆਰਪੁਰ ( ਗੁਰਪ੍ਰੀਤ ਸਿੰਘ)  : ਦਸੂਹਾ ਵਿਖੇ ਗੋਲੀ ਲੱਗਣ ਨਾਲ 19 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਮਰਨ ਵਾਲੇ ਦਾ ਨਾਮ ਗੁਰਪ੍ਰੀਤ ਸਿੰਘ s/o ਜੋਗਿੰਦਰ ਸਿੰਘ ਉਮਰ 19 ਸਾਲ  ਅਤੇ ਪਿੰਡ ਓਧਰਾ ਦੇ ਗਰੀਬ ਪਰਿਵਾਰ ਦਾ ਰਹਿਣ ਵਾਲਾ ਸੀ  ਜੋ ਕਿ ਪਿਛਲੇ ਕੁਝ ਸਮੇਂ ਤੋਂ ਦਸੂਹਾ ਦੇ ਬਲੱਗਣ ਚੌਂਕ ਨਜ਼ਦੀਕ ਇਕ ਸ਼ੋਰੂਮ ਤੇ ਕੰਮ ਕਰਦਾ ਸੀ.

ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਉਸ ਦੇ ਮਾਲਕ ਵੱਲੋਂ ਉਸ ਤੋਂ ਵਧੇਰਾ ਕੰਮ ਲਿਆ ਜਾਂਦਾ ਸੀ।  ਅੱਜ ਸ਼ਾਮ ਜਦੋਂ ਛੁੱਟੀ ਦੇ ਸਮੇਂ ਉਸ ਵੱਲੋਂ ਘਰ ਜਾਣ ਲਈ ਕਿਹਾ ਗਿਆ ਤਾਂ ਉਸ ਦੇ ਮਾਲਕ ਵੱਲੋਂ ਗੁੱਸੇ ਵਿੱਚ ਆ ਕੇ ਉਸ ਨੂੰ ਗੋਲੀ ਮਾਰ ਦਿੱਤੀ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਨੌਜਵਾਨ ਦੀ  ਮੌਤ ਹੋ ਗਈ।
ਖਬਰ ਦਾ ਪਤਾ ਲੱਗਦੇ ਹੀ ਦਸੂਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related posts

Leave a Reply