ਛੇਵਾਂ ਮਾਸਟਰ ਨਛੱਤਰ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਤੇ ਹਾਜੀਪੁਰ ਦਾ ਕਬਜ਼ਾ


ਦਸੂਹਾ 3 ਜਨਵਰੀ (ਚੌਧਰੀ) : ਸਰਕਾਰੀ ਸੀ.ਸੈ.ਸਕੂਲ ਹਾਜੀਪੁਰ ਵਿੱਚ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਛੇਵਾਂ ਮਾਸਟਰ ਨਛੱਤਰ ਸਿੰਘ ਯਾਦਗਾਰੀ ਫ਼ੁਟਬਾਲ ਟੂਰਨਾਮੈਂਟ ਦਾ ਅੱਜ ਫ਼ਾਈਨਲ ਮੈਚ ਆਸਿਫਪੁਰ ਅਤੇ ਹਾਜੀਪੁਰ ਦੀਆ ਟੀਮਾਂ ਦਰਮਿਆਨ ਖੇੇਡਿਆ ਗਿਆ।ਜਿਸ ਦਾ ਫੈਸਲਾ ਪੈਨਲਟੀਆਂ ਨਾਲ ਕਿੱਤਾ ਗਿਆ।ਜਿਸ ਵਿੱਚ ਹਾਜੀਪੁਰ ਦੀ ਟੀਮ ਵਿਜੇਤਾ ਰਹੀ ।ਅੱਜ ਦੇ ਇਨਾਮ ਵੰਡ ਸਮਾਰੋਹ ਵਿੱਚ ਵਿਸ਼ੇਸ਼ ਤੋਰ ਤੇ ਪਹੁੰਚੇ ਭਾਜਪਾ ਮੰਡਲ ਪ੍ਰਧਾਨ ਅਨਿਲ ਵਸ਼ਿਸ਼ਟ,ਸਰਪੰਚ ਕਿਸ਼ੋਰ ਕੁਮਾਰ ਅਤੇ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਵਿਜੇਤਾ ਟੀਮ ਨੂੰ 9100 ਸੋ ਰੁਪਏ ਅਤੇ ਟਰਾਫੀ ਉਪ ਵਿਜੇਤਾ ਟੀਮ ਨੂੰ 6100 ਸੋ ਰੁਪਏ ਅਤੇ ਟਰਾਫੀ ਵੰਡੇ ਉਹਨਾਂ ਨੇ ਬੱਚਿਆਂ ਨੂੰ ਖੇਡਾਂ ਵੱਲ ਧਿਆਨ ਦੇਣ ਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਣ ਨਾਲ ਸਾਡੀ ਸੇਹਤ ਠੀਕ ਰਹਿੰਦੀ ਹੈ ਅਤੇ ਧਿਆਨ ਗਲਤ ਪਾਸੇ ਨਹੀਂ ਜਾਂਦਾ ਇਸ ਸਮੇਂ ਹਰਜੀਤ ਸਿੰਘ ਪਾਲੀ , ਸ਼ਹਿਰੀ ਪ੍ਰਧਾਨ ਸੁਰਿੰਦਰ ਮੋਹਣ ਬਜਾਜ, ਜਿਲਾ ਉਪ ਪ੍ਰਧਾਨ ਪ੍ਰਵੀਨ ਸ਼ਰਮਾ,ਉਪ ਪ੍ਰਧਾਨ ਵਿਕਰਮ ਠਾਕੁਰ,ਰਮਨ ਭਰਦਵਾਜ,ਪੰਚ ਪਵਨ ਕੁਮਾਰ,ਪੰਚ ਵਿਜੇ ਸ਼ਰਮਾ,ਮਹਾਂਮੰਤਰੀ ਸੁਬੇਦਾਰ ਰਣਜੀਤ ਸਿੰਘ, ਉਪ ਪ੍ਰਧਾਨ ਲਲਿਤ ਕੁੰਦਰਾ,ਗੋਬਿੰਦ ਅਤਰੀ,ਬਲਜੀਤ ਚੌਧਰੀ,ਗਗਨ ਸਾਂਈ ,ਅੰਕਿਤ ਮੇਹਰਾਂ,ਨੀਰਜ ਟੰਡਨ,ਤਰੁਣ ਸ਼ਰਮਾ,ਨਿਰਮਲ ਸਿੰਘ,ਮਨੋਜ ਸ਼ਰਮਾ,ਮਨੋਜ ਮੋਜੀ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਦਰਸ਼ਕ ਮੋਜੁਦ ਸਨ।

Related posts

Leave a Reply