POLICE ਨੇ ਰੋਕਿਆ ਹਾਰਡੀ ਸੰਧੂ ਦਾ ਸ਼ੋਅ, ਕੀਤਾ ਡਿਟੇਨ

ਚੰਡੀਗੜ੍ਹ

ਚੰਡੀਗੜ੍ਹ ਵਿੱਚ ਮਸ਼ਹੂਰ ਸਿੰਗਰ ਹਾੜੀ ਸੰਧੂ ਆਪਣਾ ਸ਼ੋਅ ਕਰਨ ਲਈ ਪਹੁੰਚੇ ਸਨ, ਪਰ ਪਰਮਿਸ਼ਨਾਂ ਦੀ ਕਮੀ ਕਾਰਨ ਉਹਨਾਂ ਦਾ ਪ੍ਰੋਗਰਾਮ ਰੱਦ ਕਰਨਾ ਪਿਆ। ਦਰਅਸਲ, ਚੰਡੀਗੜ੍ਹ ਦੇ ਸੈਕਟਰ 34 ਵਿੱਚ ਹਾੜੀ ਸੰਧੂ ਨੂੰ ਇੱਕ ਸ਼ੋਅ ਵਿੱਚ ਪਰਫੋਰਮ ਕਰਨਾ ਸੀ। ਜਦੋਂ ਉਹ ਸਾਊਂਡ ਚੈੱਕ ਲਈ ਵੈਨਿਊ ‘ਤੇ ਪਹੁੰਚੇ, ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਵੈਂਟ ਲਈ ਜ਼ਰੂਰੀ ਪਰਮਿਸ਼ਨ ਨਹੀਂ ਲਏ ਗਏ ਸਨ। ਇਸ ਕਾਰਨ ਪੁਲਿਸ ਨੇ ਉਹਨਾਂ ਨੂੰ ਕੁਝ ਸਮੇਂ ਲਈ ਡਿਟੇਨ ਕਰ ਲਿਆ ਅਤੇ ਸ਼ੋਅ ਨੂੰ ਕੈਂਸਲ ਕਰਨ ਦਾ ਫੈਸਲਾ ਕੀਤਾ। ਬਾਅਦ ਵਿੱਚ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ, ਪਰ ਸ਼ੋਅ ਹੋਣ ਦਾ ਮੌਕਾ ਨਹੀਂ ਮਿਲ ਸਕਿਆ।

ਇਸ ਘਟਨਾ ਨੇ ਸ਼ੋਅ ਦੇ ਪ੍ਰਬੰਧਕਾਂ ਅਤੇ ਪੁਲਿਸ ਵਿਚਕਾਰ ਸਹੀ ਤਾਲਮੇਲ ਦੀ ਘਾਟ ਨੂੰ ਉਜਾਗਰ ਕੀਤਾ ਹੈ। ਹਾੜੀ ਸੰਧੂ ਦੇ ਪ੍ਰਸ਼ੰਸਕ ਇਸ ਘਟਨਾ ਤੋਂ ਨਿਰਾਸ਼ ਹਨ, ਅਤੇ ਉਹਨਾਂ ਨੇ ਸ਼ੋਅ ਦੇ ਪ੍ਰਬੰਧਕਾਂ ‘ਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਹੈ

Related posts

Leave a Reply