ਵਧੀਆ ਸੇਵਾਵਾਂ ਨਿਭਾਉਣ ਤੇ ਹਰਪ੍ਰੀਤ ਸਿੰਘ ਸੰਧਰ ਭਾਨਾ ਅਤੇ ਅਮਰਜੀਤ ਸਿੰਘ ਸਦਰਪੁਰ ਸਨਮਾਨਿਤ

ਦਸੂਹਾ 19 ਨਵੰਬਰ (ਚੌਧਰੀ) : ਮੀਰੀ ਪੀਰੀ ਸੇਵਾ ਸੋਸਾਇਟੀ ਗਰਨਾ ਸਾਹਿਬ ਬੋਦਲ ਵੱਲੋਂ ਦਸੂਹੇ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਪਿੱਛਲੇ ਕਾਫੀ ਲੰਮੇ ਸਮੇਂ ਤੋਂ ਫੋਗਿੰਗ ਮਸ਼ੀਨ ਰਾਹੀਂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇ ਕੀਤੀ ਜਾਂ ਰਹੀ ਹੈ, ਜਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਲਈ ਹਰਪ੍ਰੀਤ ਸਿੰਘ ਸੰਧਰ ਭਾਨਾ ਅਤੇ ਅਮਰਜੀਤ ਸਿੰਘ ਸਦਰਪੁਰ ਦਾ ਵਿਸ਼ੇਸ਼ ਰੂਪ ਵਿੱਚ ਸਨਮਾਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਸੇਵਾਦਾਰ ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕੇ ਸੋਸਾਇਟੀ ਵੱਲੋਂ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਪਿੱਛਲੇ ਕਾਫੀ ਸਮੇਂ ਤੋਂ ਸਪਰੇ ਕਾਰਵਾਈ ਜਾਂ ਰਹੀ ਹੈ ਜਿਸ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਹੈ ਜਿਸ ਲਈ ਸਾਰੀ ਸੋਸਾਇਟੀ ਇਹਨਾਂ ਦਾ ਧੰਨਵਾਦ ਕਰਦੇ ਹੋਏ ਮਾਣ ਮਹਿਸੂਸ ਕਰਦੀ ਹੈ | ਇਸ ਮੌਕੇ ਉਹਨਾਂ ਦੱਸਿਆ ਕੇ ਸੋਸਾਇਟੀ ਵੱਲੋਂ ਸਮਾਜ ਭਲਾਈ ਦੇ ਵੱਖ ਵੱਖ ਉਪਰਾਲੇ ਕੀਤੇ ਜਾਂ ਰਹੇ ਹਨ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਮੀਟਿੰਗ ਵੀਂ ਕੀਤੀ ਗਈ ਹੈ ਜਿਸ ਵਿੱਚ ਕੁੱਝ ਅਹਿਮ ਫੈਸਲੇ ਲਏ ਗਏ ਹਨ|ਇਸ ਮੌਕੇ ਪ੍ਰਿਤਪਾਲ ਸਿੰਘ ਸੋਨੀ, ਪਰਮਜੀਤ ਸਿੰਘ ਭਾਰਜ, ਮਨਜਿੰਦਰ ਸਿੰਘ, ਜੁਗਰਾਜ ਚੀਮਾਂ, ਪਮਲ ਸੰਧਰ, ਗੁਰਬਿਕਰਮ ਸਿੰਘ ਬਾਜਵਾ, ਅਮਰਜੀਤ ਸਿੰਘ, ਮਨਦੀਪ ਸਿੰਘ ਢੀਂਡਸਾ ਤੋਂ ਇਲਾਵਾ ਹੋਰ ਨੌਜਵਾਨ ਹਾਜ਼ਿਰ ਰਹੇ |

Related posts

Leave a Reply