ਹਰਿਆਣਾ ਪੁਲਿਸ ਵੱਲੋਂ ਲੋਕਾਂ ਉੱਪਰ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੀਆਂ ਨਾਲ ਹਮਲੇ ਦੀ ਨਿਖੇਧੀ


ਗੁਰਦਾਸਪੁਰ 6 ਅਕਤੂਬਰ ( ਅਸ਼ਵਨੀ ) : ਜਮਹੂਰੀ ਅਧਿਕਾਰ ਸਭਾ ਪੰਜਾਬ ਸਿਰਸਾ ਵਿਖੇ ਖੇਤੀ ਕਨੂੰਨਾਂ ਖਿ਼ਲਾਫ਼ ਦੁਸ਼ਿਅੰਤ ਚੌਟਾਲਾ ਦਾ ਘਿਰਾਓ ਕਰਨ ਜਾ ਰਹੇ ਲੋਕਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਚਾਹੇ ਯੂਪੀ ਵਿਚ ਬਲਾਤਕਾਰਾਂ ਅਤੇ ਕਤਲਾਂ ਦੇ ਵਰਤਾਰੇ ਵਿਰੁੱਧ ਇਨਸਾਫ਼ ਦੀ ਲੜਾਈ ਹੈ ਜਾਂ ਹਰਿਆਣਾ ਵਿਚ ਕਿਸਾਨ ਸੰਘਰਸ਼, ਹਰ ਥਾਂ ਹੀ ਨਿਆਂ ਅਤੇ ਹੱਕ ਮੰਗਦੇ ਲੋਕਾਂ ਨੂੰ ਦਬਾਉਣ ਲਈ ਆਰ.ਐੱਸ.ਐੱਸ.-ਭਾਜਪਾ ਵੱਲੋਂ ਨੰਗੇ ਚਿੱਟੇ ਤੌਰ ‘ਤੇ ਪੁਲਿਸ ਰਾਜ ਥੋਪਿਆ ਜਾ ਰਿਹਾ ਹੈ।

ਇਸ ਫਾਸ਼ੀਵਾਦੀ ਸੋਚ ਨੂੰ ਚੁਣੌਤੀ ਦੇ ਕੇ ਸਮੂਹਿਕ ਹਿਤਾਂ ਲਈ ਸੰਘਰਸ਼ ਦੇ ਜਮਹੂਰੀ ਹੱਕ ਦੀ ਰਾਖੀ ਕਰਨਾ ਅੱਜ ਸਮੂਹ ਲੋਕ ਹਿਤੈਸ਼ੀ ਤਾਕਤਾਂ ਦੀ ਵੱਡੀ ਲੋੜ ਹੈ। ਇਸ ਲਈ ਲੋਕ ਹਿਤਾਂ ਲਈ ਜੂਝ ਰਹੀਆਂ ਤਾਕਤਾਂ ਨੂੰ ਆਪਣੇ ਏਕੇ ਅਤੇ ਸੰਘਰਸ਼ ਦੀ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਨਾ ਸਮੇਂ ਦਾ ਤਕਾਜ਼ਾ ਹੈ। ਕਲਾਕਾਰਾਂ, ਰੰਗਕਰਮੀਆਂ, ਬੁੱਧੀਜੀਵੀਆਂ, ਲੇਖਕਾਂ, ਵਕੀਲਾਂ ਸਮੇਤ ਸਮਾਜ ਦੇ ਸਮੂਹ ਇਨਸਾਫ਼ਪਸੰਦ ਹਿੱਸਿਆਂ ਨੂੰ ਕਿਸਾਨਾਂ ਅਤੇ ਹੋਰ ਲੁਟੀਂਦੇ ਅਤੇ ਦਬਾਏ ਲੋਕਾਂ ਦੇ ਸੰਘਰਸ਼ ਵਿਚ ਵੱਧ ਤੋਂ ਵੱਧ ਧੜੱਲੇ ਨਾਲ ਸੰਘਰਸ਼ਸ਼ੀਲ ਮੋਰਚਿਆਂ ਦੀ ਹਮਾਇਤ ਵਿਚ ਸੜਕਾਂ ਉੱਪਰ ਆਉਣਾ ਚਾਹੀਦਾ ਹੈ। ਵਿਸ਼ਾਲ ਲੋਕ ਏਕਤਾ ਹੀ ਹਿੰਦੂਤਵ ਫਾਸ਼ੀਵਾਦੀਆਂ ਦੇ ਹਮਲਿਆਂ  ਦਾ ਮੂੰਹ ਭੰਨ ਸਕਦੀ ਹੈ।

Related posts

Leave a Reply