ਕੋਰੋਨਾ ਟੈਸਟਿੰਗ ਲਈ ਸਿਹਤ ਵਿਭਾਗ ਦੀ ਟੀਮ ਰਾਈਸ ਮਿੱਲ ਪੁੱਜੀ-ਕਾਮਿਆਂ ਦੇ ਕੀਤੇ ਕੋਰੋਨਾ ਟੈਸਟ


ਗੁਰਦਾਸਪੁਰ,4 ਅਕਤੂਬਰ (ਅਸ਼ਵਨੀ ) :ਡਿਪਟੀ ਕਮਿਸ਼ਨਰ  ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਅੰਦਰ ਕੋਰੋਨਾ ਟੈਸਟਿੰਗ ਲਈ ਵਿਸ਼ੇਸ ਉਪਰਾਲੇ ਕੀਤੇ ਜਾ  ਰਹੇ ਹਨ। ਜਿਸ ਦੇ ਚੱਲਦਿਆਂ ਡਾ. ਲਖਵਿੰਦਰ ਸਿੰਘ ਅਠਵਾਲ ਐਸ. ਐਮ.ਓ ਕਲਾਨੋਰ,ਦੀ ਅਗਵਾਈ ਹੇਠ ਸਿਹਤ ਟੀਮ,ਰਾਈਸ ਮਿੱਲ ਕਲਾਨੋਰ,ਹਕੀਮਪੁਰ ਰੋਡ ਵਿਖੇ ਪੁਹੰਚੀ ਤੇ ਵਿਸ਼ੇਸ ਕੈਂਪ ਲਗਾ ਕੇ ਰਾਈਸ਼  ਮਿੱਲ ਵਿਚ ਕੰਮ ਕਰਕੇ ਕਾਮਿਆਂ ਦੇ ਕੋਰੋਨਾ ਟੈਸਟ ਕੀਤੇ ਗਏ।
                ਇਸ ਮੌਕੇ ਗੱਲਬਾਤ ਦੌਰਾਨ ਡਾ.ਅਠਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪਿੰਡ, ਕਸਬਿਆਂ, ਡੇਰਿਆਂ ਤੇ ਭੱਠਿਆਂ ਆਦਿ ਤੇ ਕੋਰਨਾ ਟੈਸਟਿੰਗ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਉਨਾਂ ਦੱਸਿਆ ਕਿ ਲੋਕਾਂ ਵਲੋਂ ਕੋਰੋਨਾ ਟੈਸਟਿੰਗ ਕਰਵਾਣ ਵਿਚ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ ਲੋਕ ਕੋਰੋਨਾ ਟੈਸਟ ਕਰਵਾ ਰਹੇ ਹਨ।ਉਨਾਂ ਰਾਈਸ ਮਿੱਲ ਦੇ ਮਾਲਕ ਅਤੇ ਮਜਦੂਰਾਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ।
         ਇਸ ਮੌਕੇ ਰਾਈਸ ਮਿੱਲ ਵਿਖੇ ਇੰਚਾਰਜ ਰਾਵਤ ਨੇ ਦੱਸਿਆ ਕਿ ਸਾਨੂੰ ਕੋਰੋਨਾ ਟੈਸਟਿੰਗ ਜਰੂਰੀ ਕਰਵਾਉਣੀ ਚਾਹੀਦੀ ਹੈ,ਇਹ ਸਾਡੀ ਆਪਣੀ,ਪਰਿਵਾਰ ਤੇ ਸਮਾਜ ਦੀ ਭਲਾਈ ਲਈ ਬਹੁਤ ਜਰੂਰੀ ਹੈ।ਉਸਨੇ ਸਿਹਤ  ਵਿਭਾਗ ਦੀ ਟੀਮ ਨਾਲ ਪੂਰਨ ਸਹਿਯੋਗ ਕਰਦਿਆਂ ਸਾਰੇ ਮਜਦੂਰਾਂ  ਦੇ ਟੈਸਟ ਕਰਵਾਏ।
                 ਡਾ. ਅਠਵਾਲ ਨੇ ਅੱਗੇ ਦੱਸਿਆ ਕਿ ਜੇਕਰ ਲੋਕਾਂ ਵੱਲੋਂ ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਜਿਨਾਂ ਵਿੱਚ ਹਲਕਾ ਗਲਾ ਖਰਾਬ ਹੋਣਾ, ਬੁਖਾਰ, ਖਾਂਸੀ, ਸਰੀਰਕ ਦਰਦ ਅਤੇ ਸਾਧਾਰਨ ਕਮਜੋਰੀ ਮਹਿਸੂਸ ਹੋਣਾ ਆਦਿ ਸ਼ਾਮਿਲ

Related posts

Leave a Reply