ਹਾਥਰਸ ਵਿਖੇ ਮਨੀਸ਼ ਨਾਲ ਹੋਏ ਬਲਾਤਕਾਰ ਦੀ ਪ੍ਰਿੰ: ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਨੇ ਕੀਤੀ ਸਖ਼ਤ ਸ਼ਬਦਾਂ ‘ਚ ਨਿਖੇਧੀ

ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ : ਪ੍ਰ.ਮੈਨੇਜਰ ਫਕੀਰ ਸਿੰਘ ਸਹੋਤਾ

ਗੜ੍ਹਦੀਵਾਲਾ 15 ਅਕਤੂਬਰ (ਚੌਧਰੀ) : ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫ਼ੇਅਰ ਕਲੱਬ (ਰਜਿ:) ਡੱਫਰ ਵੱਲੋਂ ਉੱਤਰ ਪ੍ਰਦੇਸ਼ ਹਾਥਰਸ ਵਿਖੇ ਹੋਏ ਮਨੀਸ਼ਾ ਲੜਕੀ ਨਾਲ ਬਲਾਤਕਾਰ ਦੀ ਸਖ਼ਤ ਨਿੰਦਿਆ ਕਰਦਿਆਂ ਕਲੱਬ ਪ੍ਰਧਾਨ ਮੈਨੇਜਰ ਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ ਨੇ ਕਿਹਾ ਕਿ ਜੋ ਇਹ ਘਿਨੌਣੀ ਘਟਨਾ ਦੇਸ਼ ਅੰਦਰ ਵਾਪਰੀ ਹੈ, ਦੇਸ਼ ਨੂੰ ਸ਼ਰਮਸਾਰ ਕਰਦੀ ਹੈ ।ਜਿਨ੍ਹਾਂ ਦਰਿੰਦਿਆਂ ਨੇ ਇਹ ਹੈਵਾਨਗੀ ਦਿਖਾਉਂਦੇ ਹੋਏ ਉਸ ਮਾਸੂਮ ਲੜਕੀ ਨਾਲ ਗੈਂਗਰੇਪ ਕੀਤਾ ਇਨ੍ਹਾਂ ਦੋਸ਼ੀਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾ ਜਾਵੇਗਾ ਅਤੇ ਇਨ੍ਹਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ।

ਉਨ੍ਹਾਂ ਕਿਹਾ ਕਿ ਇਸ ਮੰਦਭਾਗੀ ਘਟਨਾ ਵਿੱਚ ਜੋ ਵਿਅਕਤੀ ਹੋਰ ਵੀ ਸ਼ਾਮਲ ਹਨ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਸਮੂਹ ਮੈਂਬਰ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਸਰਕਾਰ ਕੋਲ ਮਨੀਸ਼ਾ ਲੜਕੀ ਨਾਲ ਜੋ ਹੋਇਆ ਉਸ ਦੇ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਕਰਦੇ ਹਨ।

ਇਸ ਮੌਕੇ ਕਲੱਬ ਪ੍ਰਧਾਨ ਤੇ ਸਮਾਜ ਸੇਵੀ ਮੈਨੇਜਰ ਫਕੀਰ ਸਿੰਘ ਸਹੋਤਾ ,ਡਾ ਸਵਿੰਦਰ ਸਿੰਘ ਲਾਖਾ,ਸਰਦਾਰ ਸੇਵਾ ਸਿੰਘ ਲਾਖਾ,ਇੰਦਰਪਾਲ ਸਿੰਘ ਸਹੋਤਾ,ਮਾਸਟਰ ਅਮੀਰ ਸਿੰਘ,ਮਾਸਟਰ ਗੁਰਪਾਲ ਸਿੰਘ, ਜਰਨੈਲ ਸਿੰਘ ਜੈਲਾ,ਕਰਮਜੀਤ ਰਾਜੂ,ਸੋਹਣ ਸਿੰਘ ਮਹੰਤ,ਕੁਲਵੰਤ ਸਿੰਘ ਸਹੋਤਾ,ਬਲਜਿੰਦਰ ਸਿੰਘ ਸਹੋਤਾ,ਗੁਰਜੀਤ ਸਿੰਘ ਮੋਨੀ,ਹਰਜੋਤ ਸਿੰਘ ਸਹੋਤਾ (ਪ੍ਰਧਾਨ ਐੱਸ ਓ ਡੀ ),ਮਾਸਟਰ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਨੀ, ਨਛੱਤਰ ਸਿੰਘ ਸਹੋਤਾ,ਦਿਲਬਾਗ ਸਿੰਘ ਸਹੋਤਾ, ਦਲਜੀਤ ਸਿੰਘ, ਪਰਮਜੀਤ ਸਿੰਘ,ਤਨਵੀਰ ਸਹੋਤਾ,ਮਨਿੰਦਰ ਸਿੰਘ ਸਹੋਤਾ,ਕਰਤਾਰ ਸਿੰਘ ਕਾਰੀ,ਸੁਰਜੀਤ ਸਿੰਘ,ਕਸ਼ਮੀਰ ਸਿੰਘ ਅਟਵਾਲ ਆਦਿ ਹਾਜ਼ਰ ਸਨ ।

Related posts

Leave a Reply