ਹਿਮਾਲਿਆ ਕਲਾ ਮੰਚ ਸਮਾਜ ਸੇਵੀ ਸੰਸਥਾ ਵਲੋਂ ਮਹੀਨਾਵਾਰ ਆਟਾ ਵੰਡ ਸਮਾਗਮ ਦਾ ਆਯੋਜਨ

ਬਟਾਲਾ (ਸੰਜੀਵ ਨਈਅਰ,ਅਵਿਨਾਸ ਸਰਮਾ ) : ਹਿਮਾਲਿਆ ਕਲਾ ਮੰਚ ਬਟਾਲਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਹਿਮਾਲਿਆ ਕਲਾ ਮੰਚ ਨੇ ਆਪਣਾ ਮਹੀਨਾਵਾਰ ਆਟਾ ਵੰਡ ਸਮਾਗਮ ਸੰਸਥਾ ਦੇ ਦਫਤਰ ਹਾਥੀ ਗੇਟ ਵਿਖੇ ਚੇਅਰਮੈਨ ਅਨੀਸ ਅਗਰਵਾਲ ਦੀ ਅਗਵਾਈ ਵਿਚ ਕੀਤਾ।ਇਸ ਆਟਾ ਵੰਡ ਸਮਾਗਮ ਦੀ ਵਿਚ ਕੋਵਿਡ 19 ਨੂੰ ਲੈ ਕੇ ਸਰਕਾਰੀ ਹਦਾਇਤਾਂ ਦਾ ਖਾਸ ਧਿਆਨ ਰੱਖਿਆ ਗਿਆ।

ਇਸ ਮੌਕੇ 328 ਬਹੁਤ ਹੀ ਜ਼ਰੂਰਤਮੰਦ ਪਰਿਵਾਰਾਂ ਨੂੰ ਆਟਾ ਵੰਡਿਆ ਗਿਆ। ਪ੍ਰੋਗਰਾਮ ਵਿਚ ਨਿਰਮਾਣ ਗਰੁੱਪ ਨੇ ਸਹਿਯੋਗ ਕੀਤਾ। ਆਪਣੇ ਸੰਬੋਧਨ ਵਿਚ ਚੇਅਰਮੈਨ ਅਨੀਸ ਅਗਰਵਾਲ ਨੇ ਕਿਹਾ ਕਿ ਹਿਮਾਲਿਆ ਕਲਾ ਮੰਚ ਸੰਸਥਾ ਹਮੇਸ਼ਾ ਸਮਾਜ ਸੇਵਾ ਨੂੰ ਸਮਰਪਿਤ ਹੈ।ਇਸ ਮੌਕੇ ਲਾਲੀ ਕੰਸਰਾਜ,ਅਨੂੰ ਅਗਰਵਾਲ,ਡਾ.ਕਪਿਲ,ਅਨੂਪ,ਸੰਨੀ ,ਪਿ੍ੰਸ, ਪੰਕਜ,ਨੇਹਾ,ਰਿਤੂ, ਸੋਨੀਆ,ਸੁਮਨ ਅਹੂਜਾ,ਰਿਤੀ ਆਦਿ ਹਾਜ਼ਰ ਸਨ।

Related posts

Leave a Reply