ਹਿੰਦੂ ਕੋਪਰੇਟਿਵ ਬੈਂਕ ਖਾਤਾਧਾਰਕਾਂ ਨੇ ਕੀਤਾ ਰੋਸ਼ ਮੁਜਾਹਿਰਾ


ਪਠਾਨਕੋਟ, 22 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਅੱਜ ਹਿੰਦੂ ਕੋਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਦਾ ਵਾਲਮੀਕ ਚੌਕ ਵਿੱਚ ਲਗਾਏ ਜਾ ਰਹੇ ਧਰਨੇ ਦਾ ਪੰਜਵੇ ਮਹੀਨੇ ਦਾ ਤੀਜਾ ਦਿਨ ਸੀ।ਅੱਜ ਵੀ ਖਾਤਾਧਾਰਕਾਂ ਨੇ ਬੈਂਕ ਪ੍ਰਸ਼ਾਸਨ, ਸਰਕਾਰ ਦੇ ਖਿਲਾਫ ਜਮ੍ਹ ਕੇ ਨਾਰੇਬਾਜੀ ਕਰ ਅਪਨਾ ਰੋਸ਼ ਪ੍ਰਕਟ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਆਉਨ ਵਾਲੇ ਤਿਓਹਾਰਾਂ ਨੁੰ ਦੇਖਦੇ ਹੋਏ ਉਨਾ ਨੁੰ ਬੈਂਕ ਤੋਂ ਪੈਸੇ ਕਡਾਉਨ ਦੀ ਇਜਾਜਤ ਦਿੱਤੀ ਜਾਵੇ ਤਾਂਕੀ ਓਹ ਸਾਰੇ ਅਪਨੇ ਪਰਿਵਾਰਿਕ ਮੈਂਬਰਾਂ ਨੇ ਤਿਓਹਾਰ ਮਨਾ ਸਕਣ।ਇਸ ਮੌਕੇ ਤੇ ਰਜਤ ਬਾਲੀ ਨੇ ਦਸਿਆ ਕਿ ਕਲ੍ਹ ਅਸੀਂ ਡੀਸੀ ਪਠਾਨਕੋਟ ਸੰਯਮ ਅਗਰਵਾਲ ਨਾਲ ਮਿਲੇ ਸੀ ਅਤੇ ਉਨਾ ਨੁੰ ਬੇਨਤੀ ਕੀਤੀ ਸੀ ਕਿ ਤਿਓਹਾਰ ਤੋਂ ਪਹਿਲੇ ਕੁਝ ਰਕਮ ਬੈਂਕ ਤੋਂ ਕੱਡਨ ਦੀ ਇਜਾਜਤ ਦਵਾਈ ਜਾਵੇ।ਮਾਨਯੋਗ ਜਿਲਾਧੀਸ਼ ਨੇ ਭਰੋਸਾ ਦਵਾਇਆ ਕਿ ਉਨਾ ਦੀ ਮੰਗਾਂ ਨੁੰ ਮੰਨਨ ਲਈ ਆਰਬੀਆਈ ਨੁੰ ਸਿਫਾਰਿਸ਼ ਕੀਤੀ ਜਾਵੇਗੀ ਅਤੇ ਕੁਝ ਨਾ ਕੁਝ ਰਕਮ ਦਿੱਤੀ ਜਾਵੇਗੀ।ਇਸ ਮੌਕੇ ਤੇ ਰਜਤ ਬਾਲੀ, ਬੀਆਰ ਗਰਗ,ਨਰੇਸ਼ ਰੈਣਾ, ਵਰਿੰਦਰ ਸਾਗਰ, ਨੀਲਕਮਲ, ਧਰਮਪਾਲ ਪੁਰੀ, ਰੰਜੀਵ ਮਹਾਜਨ, ਰਾਕੇਸ਼ ਸ਼ਰਮਾ ਅਤੇ ਜਗਦੀਪ ਹੋਰ ਮੋਜੂਦ ਸਨ॥ 

Related posts

Leave a Reply