#HOSHIARPUR : ਗੜ੍ਹਦੀਵਾਲਾ ਚ 16 ਸਾਲਾਂ ਨੌਜਵਾਨ ਲੜਕੀ ਦੀ ਮੌਤ, ਮੱਛਰ ਨਹੀਂ ਸੱਪ ਨੇ ਮਾਰਿਆ ਸੀ ਡੰਗ

ਗੜ੍ਹਦੀਵਾਲਾ : ਗੜ੍ਹਦੀਵਾਲਾ ਦੇ ਪਿੰਡ ਅੰਬਾਲਾ ਜੱਟਾਂ ਵਿਖੇ ਕੋਬਰਾ ਸੱਪ ਲੜਨ ਨਾਲ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਦੀ ਮੌਤ ਹੋ ਗਈ ਹੈ  ਮ੍ਰਿਤਕ ਲੜਕੀ  ਗੁਰਪ੍ਰੀਤ ਕੌਰ (16)  ਸਤਨਾਮ ਸਿੰਘ  ਦੀ ਬੇਟੀ ਸੀ। 

ਮਿਲੀ ਜਾਣਕਾਰੀ ਅਨੁਸਾਰ, ਗੁਰਪ੍ਰੀਤ ਕੌਰ ਘਰ ਦੇ ਇੱਕ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਸੁੱਤੀ ਪਈ ਨੂੰ ਸੱਪ ਨੇ ਡੰਗ ਲਿਆ ਤੇ ਉਸ ਨੂੰ ਪਤਾ ਨਹੀਂ ਲੱਗਿਆ। ਸੱਪ ਲੜਨ ਵਾਲੀ ਥਾਂ ‘ਤੇ ਗੁਰਪ੍ਰੀਤ ਕੌਰ ਨੇ ਮੱਛਰ ਲੜਿਆ ਸਮਝ ਲਿਆ । ਕੁਝ ਸਮੇਂ ਬਾਅਦ ਗੁਰਪ੍ਰੀਤ ਦੀ ਸਿਹਤ  ਖਰਾਬ ਹੋਣ ਲੱਗ ਪਈ। ਪਰਿਵਾਰ ਉਸਨੂੰ ਹੁਸ਼ਿਆਰਪੁਰ ਹਸਪਤਾਲ ਵਿਖੇ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਪ੍ਰੀਤ ਦੇ ਸੱਪ ਲੜਨ ਦਾ ਉਸ ਸਮੇਂ ਪਤਾ ਲੱਗਿਆ ਜਦੋਂ ਪਰਿਵਾਰ ਲੜਕੀ ਦੀ ਮੌਤ ‘ਤੇ ਅਫਸੋਸ ‘ਚ ਬੈਠਾ ਸੀ ਤਾਂ ਅਚਾਨਕ ਸੱਪ ਘਰ ਦੇ ਕਮਰੇ ‘ਚੋਂ ਬਾਹਰ ਆਇਆ। ਉੱਥੇ ਮੌਜੂਦ ਲੋਕਾਂ ਵਲੋਂ ਕੋਬਰਾ ਸੱਪ ਨੂੰ ਮਾਰ ਦਿੱਤਾ ਗਿਆ।

Related posts

Leave a Reply