HOSHIARPUR : ਥਾਣਾ ਦੇ ਏ ਐੱਸ ਆਈ ਦੀ ਸੜਕ ਹਾਦਸੇ ਦੌਰਾਨ ਮੌਤ

ਦਸੂਹਾ ਥਾਣਾ ਦੇ ਏ ਐੱਸ ਆਈ ਦੀ ਸੜਕ ਹਾਦਸੇ ਦੌਰਾਨ ਮੌਤ

ਦਸੂਹਾ 23 ਜੂਨ (ਹਰਭਜਨ ਸਿੰਘ ਢਿੱਲੋਂ )

ਦਸੂਹਾ ਥਾਣਾ ਤਾਇਨਾਤ ਏ.ਐਸ.ਆਈ ਜਸਵੀਰ ਸਿੰਘ ਦੀ ਇਕ ਸੜਕ ਹਾਦਸੇ ਵਿਚ ਅਚਾਨਕ ਮੌਤ ਹੋ ਗਈ। ਬੀਤੀ ਰਾਤ ਉਹ ਦਸੂਹਾ ਹਾਜ਼ੀਪੁਰ ਚੌਂਕ ਵਿੱਚ ਡਿਊਟੀ ਤੇ ਤਾਇਨਾਤ ਸਨ। ਅੱਜ ਸਵੇਰੇ ਜਦ ਉਹ ਡਿਊਟੀ ਤੋਂ ਥਾਣਾ ਦਸੂਹਾ ਵੱਲ ਆ ਰਹੇ ਸਨ ਤਾਂ ਇਕ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਨੂੰ ਸੁਚਿਤ ਕਰਨ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਨੂੰ ਦਸੂਹਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ।



ਉਹ ਥਾਣਾ ਮੁਕੇਰੀਆਂ ਦੇ ਪਿੰਡ ਮਹਿੰਦੀਪੁਰ ਦੇ ਵਸਨੀਕ ਸਨ। ਉਹਨਾਂ ਦਾ ਬੇਟਾ ਏਅਰ ਫੋਰਸ ਵਿਚ ਨੌਕਰੀ ਕਰ ਰਿਹਾ ਹੈ। ਇਸ ਮੌਕੇ ਦਸੂਹਾ ਐਸ.ਐਚ.ਓ ਬਲਵਿੰਦਰ ਸਿੰਘ ਨੇ ਦੱਸਿਆ ਸਾਡੇ ਪੁਲਿਸ ਮੁਲਾਜ਼ਮ ਦੀ ਅਚਾਨਕ ਮੌਤ ਨਾਲ ਪੁਲਿਸ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹਿੰਦੇ ਸਨ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਉਨ੍ਹਾਂ ਦੀ ਘਾਟ ਸਦਾ ਹੀ ਰੜਕਦੀ ਰਹੇਗੀ। ਉਨ੍ਹਾਂ ਕਿਹਾ ਕਿ ਪੁਲਿਸ ਅਣਪਛਾਤੇ ਵਾਹਨ ਦੀ ਭਾਲ ਲਈ ਸੀ.ਸੀ.ਟੀ.ਵੀ ਰਾਹੀਂ ਜਾਂਚ ਕਰ ਰਹੀ ਹੈ।

Related posts

Leave a Reply