HOSHIARPUR : ਮਹਿਲਾ ਡਾਕਟਰ ਵੱਲੋਂ ਡੇਂਗੂ ਦੀ ਵਲੰਟੀਅਰ ਮਹਿਲਾ ਦੀ ਡੰਡਿਆ ਨਾਲ ਕੁੱਟਮਾਰ

ਡੇਂਗੂ ਦੇ ਵੰਲੀਟੀਅਰ ਮਹਿਲਾ ਦੀ ਡੰਡਿਆ ਨਾਲ ਕੁੱਟਮਾਰ

ਹੁਸ਼ਿਆਰਪੁਰ 6 ਸਤੰਬਰ (ਜਸਪਾਲ ਸਿੰਘ ਢੱਟ, ਸੌਰਵ ਗਰੋਵਰ ) :  ਜਿਥੇ ਡੇਂਗੂ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਤੇ ਜਿਲਾਂ ਪ੍ਰਸ਼ਾਸ਼ਨ ਡੇਂਗੂ ਤੇ ਕਾਬੂ ਪਾਉਣ ਲਈ ਪੱਬਾ ਭਾਰ ਹੋਇਆ ਹੈ ਇਸ ਦੇ ਬਾਬਜੂਦ ਲੋਕ ਡੇਂਗੂ ਤੇ ਬਚਾਅ ਲਈ ਕੋਸ਼ਿਸ਼ ਕਰਨਾ ਤੇ ਦੂਰ ਉਲਟਾ ਡੇਗੂ ਸਰਵੇ ਅਤੇ ਜਾਗਰੂਕਤਾ ਟੀਮਾਂ ਦੇ ਨਾਲ ਬਦਸਲੂਕੀ ਕਰਨ ਤੇ ਬਾਜ ਨਹੀ ਆ ਰਹੇ । ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ਦੇ ਪੋਸ਼ ਕਹੇ ਜਾਣ ਵਾਲੇ ਮੁਹੱਲਾ ਗੋਤਮ ਨਗਰ ਇਲਾਕੇ ਦਾ ਹੈ । ਜਿਥੇ ਇਕ ਨਿਜੀ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਡਾਕਟਰ ਅਤੇ ਉਸ ਦੀ ਮਾਂ ਨੇ ਆਪਣੇ ਘਰ ਵਿੱਚ ਡੇਂਗੂ ਮੱਛਰ ਦਾ ਲਾਰਵਾ ਫੜੇ ਜਾਣ ਤੇ ਇਕ ਸਰਵੇ ਟੀਮ ਦੀ ਮਹਿਲਾ ਦੀ ਬੁਰੀ ਤਰਾਂ ਡੰਡਿਆ ਨਾਲ ਕੁੱਟਮਾਰ  ਕੀਤੀ  ।

 ਇਸ ਮੋਕੋ  ਵੰਲੀਟੀਅਰ ਰਮਨਪ੍ਰੀਤ ਨੇ ਦੱਸਿਆ ਕਿ  1 ਨੰਬਰ ਟੀਮ ਗੋਤਮ ਨਗਰ ਦੀ ਗਲੀ ਨੰਬਰ 6 ਦੇ ਸਾਹਿਮਣੇ ਘਰ ਹੈ ਅਤੇ ਉਸ ਦੇ ਅੰਦਰ ਚਾਹ ਦੀ ਦੁਕਾਨ ਵੀ ਹੈ  । ਘਰ ਅੰਦਰ ਡੇਗੂ ਲਾਰਵਾ ਪਾਇਆ ਗਿਆ ਤੇ ਵਲੰਟੀਅਰ ਨੇ ਉਸ ਲਾਰਵੇ ਦੀ ਵੀਡੀਉ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਇਸ ਤੇ ਗੁਸੇ ਹੋ ਕਿ ਸੰਗੀਤਾ ਤੇ ਉਸ ਦੀ ਬੇਟੀ ਮੋਹਿਤ ਜੋ  ਆਪਣੇ ਆਪ ਨੂੰ ਡਾਕਟਰ ਕਹਿ ਰਹੀ ਸੀ ਉਸ ਦਾ ਡੰਡਿਆ ਨਾਲ ਕੁਟਾਪਾ ਕਰ ਦਿੱਤਾ ਤੇ ਉਸ ਨਾਲ ਬੱਦਸਲੂਕੀ ਕੀਤੀ ਤੇ ਧਕੇ ਮਾਰ ਬਾਹਰ ਕਢਿਆ ਗਿਆ ਵੰਲਟੀਅਰ ਦੀ ਕਿਸਮਤ ਚੰਗੀ ਹੋਣ ਕਰਕੇ ਉਹ ਸੜਕ ਤੇ  ਆਉਦੀ ਕਾਰ ਥਲੇ ਆਉਣੋ ਬੱਚ ਗਈ । ਇਸ ਮੋਕੇ ਉਸ ਨਾਲ ਬਾਕੀ ਵੰਲੀਟੀਅਰ ਸਾਥੀ ਨਰੇਸ , ਅਵਤਾਰ ਸਿੰਘ , ਵਿਕਾਸ ਡੰਡਵਾਲ ਤੇ ਸੋਹਣ ਸਿੰਘ ਦੇ ਛਡਾਉਦਿਆ ਹੀ ਉਪਰੋਕਤ ਮਾਂ ਬੇਟੀ ਵੱਲੋ ਕੁੱਟਪਾ ਜਾਰੀ ਰੱਖਿਆ ।  ਘਟਨਾ ਤੋ ਬਆਦ ਸਾਥੀਆ ਨੇ ਰਮਨਪ੍ਰੀਤ ਨੂੰ ਐਮਰਜੈਸੀ ਵਿਚ ਦਾਖਿਲ ਕਰਵਾ ਕੇ ਉਸ ਦੀ ਮਲੱਮ ਪੱਟੀ ਕਰਵਾਈ ਗਏ ਇਸ ਸਬੰਧ ਵਿੱਚ ਥਾਣਾ ਸਿਟੀ ਨੂੰ ਲਿਖ ਕੇ ਵੀ ਭੇਜਿਆ ਗਿਆ ਹੈ । ਇਸ ਤੇ ਜਿਲਾਂ ਪ੍ਰਸ਼ਾਸ਼ਨ ਤੋ ਇਨਸਾਫ ਦੀ ਮੰਗ ਕਰਦਿਆ  ਐਟੀਲਾਰਾਵਾ ਦੇ ਇੰਚਾਰਜ ਬਸੰਤ ਕੁਮਾਰ ਨੇ  ਕਿਹਾ ਜੇਕਰ ਸ਼ਹਿਰ ਵਾਸੀ ਇਸ ਤਰੀਕੇ ਨਾਲ ਵੰਲੀਟਅਰ ਤੇ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਬਦਸਲੂਕੀ ਕਰਨ ਲੱਗੇ ਤਾ ਕਿਸਾ ਤਰਾਂ ਅਸੀ ਲੋਕਾਂ ਨੂੰ ਡੇਗੂ ਦੇ ਪ੍ਰੋਕਪ ਤੇ ਬਚਾਅ ਸਕਾਗੇ ।

ਜਦੋ ਇਸ ਸਬੰਧ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਬਹੁਤ ਮਾੜੀ ਗੱਲ ਹੈ ਮੈ ਇਸ ਸਬੰਧ ਵਿਚ ਐਸ ਐਸ ਪੀ ਹੁਸ਼ਿਆਰਪੁਰ ਨੂੰ ਲਿਖ ਕੇ ਵੀ ਭੇਜਿਆ ਹੈ  ।  ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੇ ਟੀਮਾਂ ਨੂੰ  ਸਹਿਯੋਗ ਕਰਨ ਤਾ ਜੋ ਅਸੀ ਬਿਮਾਰੀ ਤੇ ਕਾਬੂ ਪਾ ਸਕੀਏ ।

 

Related posts

Leave a Reply