LIVE LATEST NEWS: ਹੁਸ਼ਿਆਰਪੁਰ ਚ CITU ਜਥੇਬੰਦੀ ਵਲੋਂ ਮਿੰਨੀ ਸਕੱਤਰੇਤ ਅੱਗੇ ਜਬਰਦਸਤ ਪ੍ਰਦਰਸ਼ਨ ਜਾਰੀ, ਪੁਲਿਸ ਵਲੋਂ ਨਾਕਾਬੰਦੀ

ਹੁਸ਼ਿਆਰਪੁਰ ਚ CITU ਜਥੇਬੰਦੀ  ਵਲੋਂ ਮਿੰਨੀ ਸਕੱਤਰੇਤ ਅੱਗੇ ਜਬਰਦਸਤ ਪ੍ਰਦਰਸ਼ਨ ਜਾਰੀ, ਪੁਲਿਸ ਵਲੋਂ ਨਾਕਾਬੰਦੀ 

ਹੁਸ਼ਿਆਰਪੁਰ (ਆਦੇਸ਼ , ਵਿਜੇ ਵਰਮਾ ਬੱਲੂ ) CITU ਵਲੋਂ ਮਿੰਨੀ ਸਕੱਤਰੇਤ ਅੱਗੇ ਕਿਸਾਨ ਅੰਦੋਲਨ ਦੇ ਪੱਖ ਚ ਜਬਰਦਸਤ ਰੋਸ ਪ੍ਰਦਰਸ਼ਨ ਚੱਲ ਰਿਹਾ ਹੈ. ਅੰਦੋਲਨਕਾਰੀ ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਜਾ ਤਾ ਮਜਦੂਰ ਵਿਰੋਧੀ ਤੇ ਕਿਸਾਨ ਮਾਰੂ ਕਾਲੇ ਕ਼ਾਨੂਨ ਵਾਪਿਸ ਲਓ ਤੇ ਜਾ ਸਾਨੂ ਹੁਣੇ ਗ੍ਰਿਫਤਾਰ ਕਰਕੇ ਜੇਲ ਭੇਜ ਦਿਓ। 

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਪ੍ਰਦਰਸ਼ਨ ਚ ਭਾਰੀ ਗਿਣਤੀ ਚ ਔਰਤਾਂ ਨੇ ਸ਼ਮੂਲੀਅਤ ਕੀਤੀ ਹੈ।  ਇਕ ਬੁਲਾਰੇ ਨੇ ਤਾ ਇਥੋਂ ਤਕ ਕਹਿ ਦਿੱਤੋ ਕੇ ਮੋਦੀ ਦਾ ਯਾਰ ਟਰੰਪ ਤਾ ਚਲਾ ਗਿਆ ਹੁਣ ਮੋਦੀ ਦੀ ਵਾਰੀ ਹੈ. ਪ੍ਰਦਰਸ਼ਨ ਜਾਰੀ ਹੈ ਅਤੇ ਇਸ ਦੌਰਾਨ ਮੋਹਿੰਦਰ ਕੁਮਾਰ ਬਦੋਣਾ , ਕਮਲਜੀਤ ਸਿੰਘ ਰਾਜਪੁਰ , ਗੁਰਬਖਸ਼ ਕੌਰ, ਸ਼ੇਰ ਜੰਗ ਬਹਾਦਰ ਸਿੰਘ।, ਧਨਪਤ ਸਿੰਘ , ਜਸਵਿੰਦਰ ਕੌਰ, ਰਸ਼ਪਾਲ ਕੌਰ, ਰਵਿੰਦਰ ਰਾਹੀਂ ਤੇ ਅਨੇਕਾਂ ਜ਼ਿਲਾ ਆਗੂ ਸੰਬੋਧਨ ਕਰ ਰਹੇ ਹਨ.

ਇਸ ਸੰਬੰਧ ਚ ਮੋਹਿੰਦਰ ਕੁਮਾਰ ਜ਼ਿਲਾ ਜਨਰਲ ਸਕੱਤਰ ਦਾ ਕਹਿਣਾ ਹੈ ਅੱਜ ਪੂਰੇ ਦੇਸ਼ ਚ citu ਜਥੇਬੰਦੀ ਦੇ ਨੇਤਾਵਾਂ ਵਲੋਂ ਗ੍ਰਿਫਤਾਰੀਆਂ ਦਿਤੀਆਂ ਜਾ ਰਹੀਆਂ ਹਨ।  ਬਹਿਰਹਾਲ ਧਾਰਨਾ ਹਾਲੇ ਵੀ ਜਾਰੀ ਹੈ।   

 

Related posts

Leave a Reply