LATEST BREAKING NEWS: ਬਾਦਲਾਂ ਦੇ ਟਰਾਂਸਪੋਰਟ ਦਫ਼ਤਰ ਚ ਤਾਬੜਤੋੜ ਗੋਲੀ ਚਲਾਉਣ ਵਾਲਾ ਵਰਿੰਦਰ ਸਾਬ੍ਹੀ ਹੁਸ਼ਿਆਰਪੁਰ ਪੁਲਿਸ ਵਲੋਂ ਕਾਬੂ, ਪਿਸਟਲ ਵੀ ਬਰਾਮਦ

ਬਾਦਲਾਂ ਦੇ ਟਰਾਂਸਪੋਰਟ ਦਫ਼ਤਰ ਚ ਤਾਬੜਤੋੜ ਗੋਲੀ ਚਲਾਉਣ ਵਾਲਾ ਵਰਿੰਦਰ ਸਾਬ੍ਹੀ ਹੁਸ਼ਿਆਰਪੁਰ ਪੁਲਿਸ ਵਲੋਂ ਕਾਬੂ, ਪਿਸਟਲ ਵੀ ਬਰਾਮਦ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ ) ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ ਜੀ ਨੇ ਗੈਂਗਸਟਰਾਂ
ਅਤੇ ਲੁੱਟਾਂ ਖੋਹਾਂ ਦੀ ਵਾਰਦਾਤਾਂ ਕਰਨ ਵਾਲੇ ਆਦੀ ਅਪਰਾਧੀ ਨੂੰ ਨੱਥ ਪਾਉਣ ਲਈ ਪੁਲਿਸ ਕਪਤਾਨ, ਡਿਟੈਕਟੀਵ,
ਹੁਸ਼ਿਆਰਪੁਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ, ਪੀ.ਪੀ.ਐਸ ਅਤੇ ਉੱਪ ਪੁਲਿਸ ਕਪਤਾਨ, ਡਿਟੈਕਟੀਵ, ਹੁਸ਼ਿਆਰਪੁਰ ਸ੍ਰੀ
ਰਾਕੇਸ਼ ਕੁਮਾਰ, ਪੀ.ਪੀ.ਐਸ ਦੀ ਨਿਗਰਾਨੀ ਹੇਠ ਗੈਂਗਸਟਰ ਅਤੇ ਖਤਰਨਾਕ ਸਨੈਚਰਾਂ ਨੂੰ ਕਾਬੂ ਕਰਨ ਲਈ ਇੰਚਾਰਜ਼
ਸੀ.ਆਈ.ਏ ਇੰਸਪੈਕਟਰ ਸ਼ਿਵ ਕੁਮਾਰ, ਮੁੱਖ ਅਫਸਰ ਥਾਣਾ ਬੁਲੋਵਾਲ ਇੰਸਪੈਕਟਰ ਪ੍ਰਦੀਪ ਸਿੰਘ ਅਤੇ ਮੁੱਖ ਅਫਸਰ ਥਾਣਾ
ਮਾਡਲ ਟਾਊਨ ਇੰਸਪੈਕਟਰ ਕਰਨੈਲ ਸਿੰਘ ਦੀ ਟੀਮ ਬਣਾਈ ਗਈ ਅਤੇ ਇਸ ਪੁਲਿਸ ਟੀਮ ਨੂੰ ਵੱਡੀ ਸਫਲਤਾ

ਪ੍ਰਾਪਤ ਹੋਈ.
ਹੁਸ਼ਿਆਰਪੁਰ ਵਿੱਚ ਬੀਤੇ ਦਿਨੀ ਬਾਦਲਾਂ ਦੇ ਬੱਸ ਸਟੈਂਡ ਲਾਗੇ ਰਾਜਧਾਨੀ ਟਰਾਸਪੋਰਟ ਦੇ ਦਫ਼ਤਰ ਵਿੱਚ ਗੋਲੀ ਚਲਾ ਕੇ ਫਰਾਰ ਹੋਏ ਦੋਸ਼ੀ ਵਰਿੰਦਰਜੀਤ ਸਿੰਘ ਉਰਫ
ਸਾਬੀ ਪੁੱਤਰ ਸਰਵਣ ਸਿੰਘ ਵਾਸੀ ਬਸੀ ਜਾਨਾ ਨੂੰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਿਸ ਵਿਰੁੱਧ ਮੁਕੱਦਮਾ ਨੰਬਰ 252
ਮਿਤੀ 5.11.2020 ਅ/ਧ 336,506 ਭ:ਦ, 25 ਅਸਲਾ ਐਕਟ ਥਾਣਾ ਮਾਡਲ ਟਾਊਨ ਦਰਜ਼ ਸੀ ਨੂੰ ਬੀ.ਡੀ.ਪੀ.ਓ. ਦਫਤਰ
ਦੇ ਨੇੜਿਉਂ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 04 ਰੌਂਦ ਬਰਾਮਦ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ
ਹਾਸਿਲ ਕੀਤੀ ਹੈ।

ਗੌਰਤਲਬ ਹੈ ਕੇ ਉਕਤ ਦੋਸ਼ੀ ਵਲੋਂ ਬਾਦਲਾਂ ਦੇ ਦਫਤਰ ਵਿਚ ਸ਼ਰੇਆਮ ਗੋਲੀ ਚਲਾ ਕੇ ਦਹਿਸ਼ਤ ਪੈਦਾ ਕਰ ਦਿਤੀ ਗਏ ਸੀ। ਜਾਣਕਾਰੀ ਅਨੁਸਾਰ ਇਸ ਦੋਰਾਂਨ ਸਾਬਕਡਿਪਟੀ ਮੁਖ ਮੰਤਰੀ ਸੁਖਬੀਰ ਬਾਦਲ ਵਲੋਂ ਐਸ ਐਸ ਪੀ ਹੁਸ਼ਿਆਰਪੁਰ ਨਾਲ ਇਸ ਸੰਬੰਧੀ ਗੱਲਬਾਤ ਵੀ ਕੀਤੀ ਗਯੀ ਸੀ. ਇਸ ਦੌਰਾਨ ਨਵਜੋਤ ਸਿੰਘ ਮਾਹਲ ਨੇ ਭਰੋਸਾ ਦਿੱਤੋ ਸੀ ਕਿ ਦੋਸ਼ੀ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਤੇ ਅਖੀਰ ਹੁਸ਼ਿਆਰਪੁਰ ਪੁਲਿਸ ਨੂੰ ਕਾਮਯਾਬੀ ਹਾਸਿਲ ਹੋਈ ਤੇ ਓਹਨਾ ਵਰਿੰਦਰਜੀਤ ਸਾਭੀ ਨੂੰ ਸਮੇਤ ਪਿਸਟਲ ਗ੍ਰਿਫਤਾਰ ਕਰ ਹੀ ਲਿਆ.

Related posts

Leave a Reply