ਹੁਸ਼ਿਆਰਪੁਰ ਪੁਲਿਸ ਨੇ 50 ਗ੍ਰਾਮ ਹੈਰੋਇਨ ਅਤੇ 01 ਲੱਖ ਰੁਪਏ ਰਾਸ਼ੀ ਦੀ ਬ੍ਰਾਮਦ ਕੀਤੀ, ਦੋ ਗ੍ਰਿਫਤਾਰ

ਹੁਸ਼ਿਆਰਪੁਰ : ਨਵਜੋਤ ਸਿੰਘ ਮਾਹਲ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ
ਜਿਲਾ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੁਲਿਸ
ਕਪਤਾਨ ਤਫਤੀਸ਼ ਅਤੇ ਸ੍ਰੀ ਜਗਦੀਸ਼ ਰਾਜ ਅੱਤਰੀ ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਜੀ ਦੀ ਯੋਗ ਰਹਿਨੁਮਾਈ ਹੇਠ ਨਸ਼ੇ ਵੇਚਣ ਵਾਲਿਆ ਦੇ ਖਿਲਾਫ ਵਿੱਢੀ
ਮੁਹਿੰਮ ਤਹਿਤ ਇੰਸ:ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ
ਟੀਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋ  ਦੋਰਾਨੇ
ਗਸ਼ਤ ਏ ਐਸ ਆਈ ਸੁਖਦੇਵ ਸਿੰਘ ਇੰਚਾਰਜ ਚੋਕੀ ਪੁਰਹੀਰਾ ਥਾਣਾ ਮਾਡਲ ਟਾਊਨ
ਹੁਸ਼ਿਆਰਪੁਰ ਨੇ ਸਮੇਤ ਪੁਲਿਸ ਪਾਰਟੀ ਦੋਰਾਨੇ ਗਸ਼ਤ ਸਕੀਮ ਨੰਬਰ 02 ਇੰਮਪਰੂਵਮੈਟ
ਟਰੱਸ਼ਟ ਰਹੀਮਪੁਰ ਤੋ ਸ਼ੱਕ ਦੀ ਬਿਨਾਹ ਤੇ ਦੋ ਨੋਜਵਾਨਾ ਅਭਿਸ਼ੇਕ ਭੱਟੀ ਉਰਫ ਅਭੀ
ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 435 ਗਲੀ ਨੰਬਰ ਮੁਹੱਲਾ ਭਗਤ ਨਗਰ ਥਾਣਾ
ਮਾਡਲ ਟਾਊਨ ਹੁਸ਼ਿਆਰਪੁਰ ਅਤੇ ਮੋਹਿਤ ਉਰਫ ਬੋਈ ਪੁੱਤਰ ਰਕੇਸ਼ ਕੁਮਾਰ ਵਾਸੀ
ਮਕਾਨ ਨੰਬਰ 417 ਮੁਹੱਲਾ ਰਿਸ਼ੀ ਨਗਰ ਥਾਣਾ ਸਿਟੀ ਹੁਸ਼ਿ: ਨੂੰ ਰੋਕਿਆ ਜਿਹਨਾ ਨੂੰ
ਜਾਬਤਾ ਅਨੁਸਾਰ ਚੈਕ ਕਰਨ ਤੇ ਉਹਨਾ ਪਾਸੋ 50 ਗ੍ਰਾਮ ਹੈਰੋਇਨ ਅਤੇ 01 ਲੱਖ ਰੁਪਏ
ਨਕਦ ਰਾਸ਼ੀ ਦੀ ਬ੍ਰਾਮਦਗੀ ਹੋਈ .

ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ
ਅਭਿਸ਼ੇਕ ਭੱਟੀ ਉਰਫ ਅਭੀ ਅਤੇ ਮੋਹਿਤ ਉਰਫ ਬੋਈ ਪਿਛਲੇ ਕੁਝ ਸਮਾ ਤੋਂ ਨਸ਼ਾ ਵੇਚਣ
ਦਾ ਕੰਮ ਕਰ ਰਹੇ ਹਨ ਅਤੇ ਹੁਣ ਵੀ ਮੋਹਿਤ ਉਰਫ ਬੋਈ 01 ਲੱਖ ਰੁਪਏ ਵਿੱਚ ਅਭਿਸ਼ੇਕ
ਭੱਟੀ ਉਰਫ ਅਭੀ ਪਾਸੋ ਹੈਰੋਇਨ ਦੀ ਖਰੀਦੋ-ਫਰੋਕਤ ਕਰ ਰਿਹਾ ਸੀ ਜਿਹਨਾ ਨੂੰ ਮੋਕਾ
ਪਰ ਹੀ ਹੈਰੋਇਨ ਅਤੇ 01 ਲੱਖ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ । ਦੋਸ਼ੀਆ ਨੂੰ
ਪੇਸ਼ ਅਦਾਲਤ ਕਰਕੇ ਉਹਨਾ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ
ਤਾ ਜੋ ਇਹਨਾ ਦੇ ਨੈਟਵਰਕ ਬਾਰੇ ਪਤਾ ਕੀਤਾ ਜਾ ਸਕੇ ਕਿ ਇਹਨਾ ਦੇ ਇਸ ਧੰਦੇ ਵਿੱਚ
ਹੋਰ ਕੋਣ-ਕੌਣ ਸ਼ਾਮਿਲ ਹਨ ਅਤੇ ਇਹਨਾ ਪਾਸੋ ਹੋਰ ਵੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ

Related posts

Leave a Reply