HOSHIARPUR : ਭਾਜਪਾ ਨੂੰ ਵੱਡਾ ਝਟਕਾ, SC ਵਿੰਗ ਦੇ ਮੀਤ ਪ੍ਰਧਾਨ ‘ਆਪ’ ‘ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਫਗਵਾੜਾ SC ਵਿੰਗ ਦੇ ਮੀਤ ਪ੍ਰਧਾਨ ‘ਆਪ’ ‘ਚ ਸ਼ਾਮਲ

ਹੁਸ਼ਿਆਰਪੁਰ :  ਹੁਸ਼ਿਆਰਪੁਰ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੇ ਘਰਾਂ ਦੇ ਬਿੱਲ ਜ਼ੀਰੋ ਕਰ ਦਿੱਤੇ ਹਨ। ਜਿਸ ਕਾਰਨ ਬਚੀ ਹੋਈ ਵੱਡੀ ਰਕਮ ਨੂੰ ਲੋਕ ਆਪਣੇ ਹੋਰ ਖਰਚਿਆਂ ਲਈ ਵਰਤ ਰਹੇ ਹਨ। ਮੁਫਤ ਰਾਸ਼ਨ ਹਰ ਘਰ ਪਹੁੰਚ ਰਿਹਾ ਹੈ। ਆਮ ਆਦਮੀ ਕਲੀਨਿਕਾਂ ਵਿੱਚ ਮੁਫਤ ਇਲਾਜ ਕੀਤਾ ਜਾ ਰਿਹਾ ਹੈ। 

ਇਨ੍ਹਾਂ ਸਾਰੀਆਂ ਗੱਲਾਂ ਤੋਂ ਆਮ ਲੋਕ ਬਹੁਤ ਪ੍ਰਭਾਵਿਤ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਲੱਕੀ ਸਰਬੱਤਾ ਦਾ ਭਾਜਪਾ ਦੇ ਐਸ.ਸੀ ਵਿੰਗ ਦੇ ਮੀਤ ਪ੍ਰਧਾਨ ਦਾ ਅਹੁਦਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਉਪਰੰਤ ਕੀਤਾ। ਇਹ ਭਾਜਪਾ ਲਈ ਵੱਡਾ ਝਟਕਾ ਹੈ। ਜਿਸ ਨਾਲ ਫਗਵਾੜਾ ਵਿੱਚ ਭਾਜਪਾ ਦੇ ਵੋਟ ਬੈਂਕ ਨੂੰ ਢਾਹ ਲੱਗੇਗੀ।

 ਇਸ ਮੌਕੇ ਲੱਕੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਉਹ ਚੋਣ ਮੈਦਾਨ ਵਿਚ ਇਕਜੁੱਟ ਹੋ ਕੇ ‘ਆਪ’ ਉਮੀਦਵਾਰ ਡਾ: ਰਾਜ ਕੁਮਾਰ ਨੂੰ ਕਾਮਯਾਬ ਕਰਨਗੇ | ਜਿਸ ਕਾਰਨ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਹੱਕਾਂ ਲਈ ਕੇਂਦਰ ਵਿੱਚ ਵੀ ਆਵਾਜ਼ ਚੁੱਕੇਗੀ। ਡਾ: ਰਾਜ ਨੇ ਜੋਗਿੰਦਰ ਮਾਨ ਹਲਕਾ ਇੰਚਾਰਜ ਫਗਵਾੜਾ ਦੀ ਅਗਵਾਈ ਹੇਠ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੱਕੀ ਸਰਬੱਤਾਂ ਦਾ ਸੁਆਗਤ ਕੀਤਾ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਦਲਜੀਤ ਰਾਜੂ, ਬੌਬੀ ਬੇਦੀ, ਕ੍ਰਿਸ਼ਨ ਕੁਮਾਰ ਹੀਰੋ, ਸੋਨੂੰ ਪਹਿਲਵਾਨ, ਅਵਤਾਰ ਸਿੰਘ ਪੰਡਵਾ ਆਦਿ ਹਾਜ਼ਰ ਸਨ।

1000

Related posts

Leave a Reply