#PUNJAB_NEWS : ਸੰਘਣੀ ਧੁੰਦ : ਮੋਟਰਸਾਈਕਲ ਜੁਗਾੜ ਤੇ ਨਿੱਜੀ ਬੱਸ ਦੀ ਹੋਈ ਸਿੱਧੀ ਟੱਕਰ, ਪਰਿਵਾਰ ਦੇ 3 ਜੀਆਂ ਦੀ ਦਰਦਨਾਕ ਮੌਤ

ਫਗਵਾੜਾਫਗਵਾੜਾ  ਦੇ ਹੁਸ਼ਿਆਰਪੁਰ ਰੋਡ ਨੇੜੇ  ਪਿੰਡ ਜਗਜੀਤਪੁਰ ਲਾਗੇ ਇਕ ਬੱਸ ਅਤੇ ਰੇਹੜੇ ਵਾਲੇ ਮੋਟਰਸਾਈਕਲ  ਦੀ ਭਿਅੰਕਰ ਟੱਕਰ ਹੋ ਗਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।

ਜਾਣਕਾਰੀ ਅਨੁਸਾਰ ਸੰਘਣੀ ਧੁੰਧ ਚ ਪਰਿਵਾਰ ਮੋਟਰਸਾਈਕਲ ਵਾਲੇ ਰੇਹੜੇ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਜਗਜੀਤਪੁਰ ਨੇੜੇ ਪੁਜਾ ਤਾਂ ਸਾਹਮਣਿਓਂ ਆ ਰਹੀ ਇਕ ਨਿੱਜੀ ਬੱਸ ਦੀ ਉਨ੍ਹਾਂ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਹ ਸਾਰੇ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਾਮਪਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਰਸਤੇ ‘ਚ ਉਨ੍ਹਾਂ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਮੋਟਰਸਾਈਕਲ ਵਾਲੇ ਰੇਹੜੇ ‘ਤੇ ਪੰਜ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਤੇ ਦੋ ਦੀ ਹਾਲਤ ਗੰਭੀਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ 

Related posts

Leave a Reply