#HOSHIARPUR_POLICE : ਢਾਈ ਸਾਲਾਂ ਬੱਚਾ ਅਨੁਜ 24 ਘੰਟਿਆਂ ਚ ਬਰਾਮਦ, ਜੈਸਮੀਨ ਅਤੇ ਜੀਤਾ ਗ੍ਰਿਫਤਾਰ

ਹੁਸ਼ਿਆਰਪੁਰ : ਐਸ ਆਈ ਬਲਜਿੰਦਰ ਸਿੰਘ ਮੱਲੀ ਦੀ ਅਗਵਾਈ ਚ ਏ ਐਸ ਆਈ ਵਾਸੂਦੇਵ ਇੰਚਾਰਜ ਸੈਲਾ ਖੁਰਦ ਤੇ ਸਟਾਫ ਦੀ ਮਦਦ ਨਾਲ  ਢਾਈ ਸਾਲਾਂ  ਬੱਚਾ ਅਨੁਜ  24 ਘੰਟਿਆਂ ਚ ਬਰਾਮਦ ਕਰ ਲਿਆ ਹੈ।  ਇਸ ਦੌਰਾਨ ਇਸ ਸੰਬੰਧ ਚ ਜੈਸਮੀਨ ਅਤੇ ਜੀਤਾ ਨਿਵਾਸੀ ਸੈਲਾ ਖੁਰਦ ਨੂੰ ਗ੍ਰਿਫਤਾਰ ਕੀਤਾ ਹੈ।  

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਐਸਪੀ ਸਰਤਾਜ ਚਾਹਲ ਨੇ ਦੱਸਿਆ ਕਿ ਦੋਸ਼ੀ ਨੇ ਮੰਨਿਆ ਕਿ ਉਕਤ ਬੱਚਾ ਦੋਸ਼ੀ ਨੇ ਆਪਣੇ ਦਿਓਰ ਨਾਲ ਮਿਲ ਕੇ ਕਿਡਨੈਪ ਕੀਤਾ ਸੀ।  ਓਹਨਾ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।  ਇਸ ਦੌਰਾਨ ਉਹਨਾਂ ਨਾਲ ਐਸਪੀ ਸਰਬਜੀਤ ਸਿੰਘ ਬਾਹੀਆ, ਡੀਐਸਪੀ ਜਾਗੀਰ ਸਿੰਘ ਅਤੇ ਸਤਿੰਦਰ ਕੁਮਾਰ ਡੀਐਸਪੀ ਹਾਜਿਰ ਸਨ।  

Related posts

Leave a Reply