LATEST UPDATED : ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਇਲਾਕੇ ‘ਚ 2 ਨੌਜਵਾਨਾਂ ਨੂੰ 1 ਕਿਲੋ 150 ਗ੍ਰਾਮ ਅਫੀਮ ਅਤੇ 3 ਹਜਾਰ ਗੋਲੀਆਂ ਸਣੇ ਕਾਬੂ

ਗੜ੍ਹਦੀਵਾਲਾ ਇਲਾਕੇ ‘ਚ 2 ਨੌਜਵਾਨਾਂ ਨੂੰ 1 ਕਿਲੋ 150 ਗ੍ਰਾਮ ਅਫੀਮ ਅਤੇ 3 ਹਜਾਰ ਗੋਲੀਆਂ ਸਣੇ ਕਾਬੂ

ਗੜ੍ਹਦੀਵਾਲਾ/ ਹੁਸ਼ਿਆਰਪੁਰ  (ਚੌਧਰੀ ) : ਸਥਾਨਕ ਪੁਲਿਸ ਨੇ 2 ਨੌਜਵਾਨਾਂ ਨੂੰ 1 ਕਿਲੋ 150 ਗ੍ਰਾਮ ਅਫੀਮ ਅਤੇ 3 ਹਜਾਰ ਗੋਲੀਆਂ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਬਲਵਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਦੇ ਸਬੰਧੀ ਕਾਲਰਾ ਮੋੜ ਗੜਦੀਵਾਲ ਮੋਜੂਦ ਸੀ ਤਾਂ ਦੋਰਾਨੇ ਨਾਕਾਬੰਦੀ ਪਿੰਡ ਕਾਲਰਾ ਸਾਈਡ ਤੋਂ ਇੱਕ ਕਾਰ ਨੂੰ ਟਾਰਚ ਜਗਾ ਕੇ ਰੁੱਕਣ ਦਾ ਇਸ਼ਾਰਾ ਕੀਤਾ।

ਜਿਸ ਵਿੱਚ ਸਵਾਰ 2 ਨੋਜਵਾਨਾਂ ਨੇ ਗੱਡੀ ਨੂੰ ਯਕਦੱਮ ਪਿੱਛੇ ਰੋਕ ਕੇ ਕਾਰ ਡਰਾਈਵਰ ਨੇ ਆਪਣੀ ਸਾਈਡ ਇੱਕ ਮੋਮੀ ਲਿਫਾਫਾ ਵਜਨਦਾਰ ਸੁੱਟ ਦਿੱਤਾ ਅਤੇ ਨਾਲ ਬੈਠੇ ਕੰਡਕਟਰ ਸਾਈਡ ਵਾਲੇ ਵਿਅਕਤੀ ਨੇ ਆਪਣੀ ਸਾਈਡ ਇੱਕ ਲਿਫਾਫਾ ਵਜਨਦਾਰ ਸੁੱਟ ਦਿੱਤਾ ਜੋ ਸ਼ੱਕ ਦੀ ਬਿਨਾ ਤੇ ਦੋਵੇਂ ਵਿਅਕਤੀ ਸਮੇਤ ਕਾਰ ਮਾਰੂਤੀ ਨੰਬਰ PB-09-B-8245 ਰੰਗ ਚਿੱਟਾ ਨੂੰ ਕਾਬੂ ਕੀਤਾ ਹੈ ਜੋ ਨੋਜਵਾਨਾ ਵੱਲੋਂ ਕਾਰ ਮਾਰੂਤੀ ਵਿੱਚ ਸੁਟੇ ਲਿਫਾਫੇ ਵਜਨਦਾਰ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ।

ਮੋਕਾ ਪਰ ਤਫਤੀਸ਼ੀ ਅਫਸਰ ਏ ਐਸ ਆਈ ਨਾਮਦੇਵ ਨੇ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜ ਕੇ ਕਾਰ ਡਰਾਈਵਰ ਨੂੰ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਤੇਜ ਪਾਲ ਸਿੰਘ ਵਾਸੀ ਬੂਲ ਪਿੰਡ ਥਾਣਾ ਡੇਹਲੋ ਜਿਲਾ ਲੁਧਿਆਣਾ ਅਤੇ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਕਰਨੈਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਾਗੀਆਂ ਥਾਣਾ ਸਦਰ ਜਗਰਾਉਂ ਜਿਲਾ ਲੁਧਿਆਣਾ ਦੱਸਿਆ। ਜੋ ਅਵਤਾਰ ਸਿੰਘ ਕਾਰ ਚਾਲਕ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਕਰਨ ਤੇ ਵਿੱਚੋਂ ਅਫੀਮ ਬ੍ਰਾਮਦ ਹੋਈ ਜਿਸ ਦਾ ਵਜਨ ਕਰਨ ਤੇ 1 ਕਿਲੋ 150 ਗ੍ਰਾਮ ਹੋਈ ਅਤੇ ਕੰਡਕਟਰ ਸਾਈਡ ਬੈਠੇ ਵਿਅਕਤੀ ਕਰਨੈਲ ਸਿੰਘ ਵੱਲੋਂ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 3000 ਗੋਲੀਆਂ ਖੁੱਲੀਆਂ ਬ੍ਰਾਮਦ ਹੋਣ ਤੇ ਦੋਵਾਂ ਦੋਸ਼ੀਆਂ ਤੇ ਧਾਰਾ 18,2-61-85 ਐਕਟ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply