ਵੱਡੀ ਖ਼ਬਰ : ਹੁਸ਼ਿਆਰਪੁਰ ਦੀ ਮੇਹਟੀਆਣਾ ਪੁਲਿਸ ਵਲੋਂ ਚੋਰੀ ਦੀ ਵਾਰਦਾਤ 72 ਘੰਟੇ ਵਿਚ ਟਰੇਸ, ਪੌਣੇ 2 ਲੱਖ ਦੇ ਟੱਚ ਸਕਰੀਨ ਮੋਬਾਇਲ ਬਰਾਮਦ

ਹੁਸ਼ਿਆਰਪੁਰ (ਆਦੇਸ਼ ):  ਨਵਜੋਤ ਸਿੰਘ ਮਾਹਲ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਜੀ, ਦੇ ਦਿਸ਼ਾ ਨਿਰਦੇਸਾ
ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਪੀ.ਪੀ.ਐਸ, ਐਸ.ਪੀ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਅਤੇ ਸ਼੍ਰੀ ਪ੍ਰੇਮ ਸਿੰਘ
ਪੀ.ਪੀ.ਐਸ, ਡੀ ਐਸ ਪੀ ਪੀ ਬੀ ਆਈਐਨ. ਡੀ. ਪੀ. ਐਸ. ਐਕਟ, ਸ੍ਰੀ ਗੁਰਪ੍ਰੀਤ ਸਿੰਘ ਡੀ.ਐਸ.ਪੀ ਸਬ-ਡਵੀਜਨ
ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿਮ ਤਹਿਤ ਵਧੀਕ ਮੁੱਖ
ਅਫਸਰ sI ਅਮਰਿੰਦਰ ਸਿੰਘ ਥਾਣਾ ਮੇਹਟੀਆਣਾ ਦੀ ਯੋਗ ਕਾਰਵਾਈ ਹੇਠ ASI ਸੁਰਿੰਦਰ ਕੁਮਾਰ ਨੇ ਦੋਰਾਨੇ ਤਫਤੀਸ਼ 13
ਮੋਬਾਇਲ ਟੱਚ ਵੱਖ ਵੱਖ ਕੰਪਨੀਆ ਦੇ ਬਾਮਦ ਕੀਤੇ ਗਏ ਹਨ।

ਇਸ ਸਬੰਧੀ ਥਾਣਾ ਮੇਹਟੀਆਣਾ ਦੇ ਵਧੀਕ ਮੁੱਖ ਅਫਸਰ ਨੇ
ਦੱਸਿਆ ਕਿ ਮੁਕੱਦਮਾਂ ਵਿਚ ਦੋਸ਼ੀਆਂ ਨੂੰ ਟਰੇਸ ਕਰਕੇ ਦੋਸ਼ੀ ਜੀਰਾਜ ਪੁਤਰ ਰਤਨ ਪਾਲ ਵਾਸੀ ਦੋਲਤ ਪੁਰ ਗੋਟੀਆ ਥਾਣਾ
ਵਜੀਰ ਗੰਜ ਜਿਲਾ ਬਦਾਯੂ ਸਟੇਟ ਯੂ.ਪੀ ਹਾਲ ਵਾਸੀ ਸ਼ਗਨ ਦਾ ਭੱਠਾ ਪਿੰਡ ਹਾਰਟਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 9
ਮੋਬਾਇਲ ਟੱਚ ਅਤੇ ਦੋਸ਼ੀ ਸੁਖਵੀਰ ਸਾਗਰ ਪੁੱਤਰ ਰਤਨ ਪਾਲ ਵਾਸੀ ਦੋਲਤ ਪੁਰ ਗੋਟੀਆ ਥਾਣਾ ਵਜੀਰ ਗੰਜ ਜਿਲਾ ਬਦਾਯੂ
ਸਟੇਟ ਯੂ.ਪੀ ਹਾਲ ਵਾਸੀ ਸ਼ਗਨ ਦਾ ਭੱਠਾ ਪਿੰਡ ਹਾਰਟਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 2 ਮੋਬਾਇਲ ਅਤੇ ਨਕਦੀ 1000
ਰੁਪੈ ਅਤੇ ਵਿਸ਼ਾਲ ਪੁੱਤਰ ਪਿਆਰੇ ਲਾਲ ਵਾਸੀ ਬਿਲਸੀ ਥਾਣਾ ਬਿਲਸੀ ਜਿਲਾ ਬਦਾਯੂ ਸਟੇਟ ਯੂ.ਪੀ ਹਾਲ ਵਾਸੀ ਸ਼ਗਨ ਦਾ
ਭੱਠਾ ਪਿੰਡ ਹਾਰਟਾ ਥਾਣਾ ਮੇਹਟੀਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 2 ਮੋਬਾਇਲ ਅਤੇ ਨਕਦੀ 1000 ਰੁਪੈ ਬ੍ਰਾਮਦ ਕੀਤੇ
ਗਏ ।

 ਦੋਸ਼ੀਆਂ ਦੇ ਖਿਲਾਫ ਮੁਕੱਦਮਾਂ ਨੰਬਰ 20 ਮਿਤੀ 24-2-21 ਅ:ਧ: 457/380 ਭ:ਦ: ਅਤੇ ਵਾਧਾ ਜੁਰਮ 411
ਭ:ਦ: ਥਾਣਾ ਮੇਹਟੀਆਣਾ ਦਰਜ ਕੀਤਾ ਗਿਆ। ਇਹ ਚੋਰੀ 72 ਘੰਟੇ ਵਿਚ ਟਰੇਸ ਕੀਤੀ ਗਈ। ਮੁਕੱਦਮਾਂ ਵਿਚ ਅਗੇਤਰੀ
ਕਾਰਵਾਈ ਅਰੰਭ ਕਰ ਦਿਤੀ ਗਈ ਇਸ ਮੌਕੇ ਵਧੀਕ ਮੁੱਖ ਅਫਸਰ S। ਅਮਰਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਥਿਤ
ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁਛਗਿਛ ਦੌਰਾਨ ਹੋਰ ਵੀ ਰਿਕਵਰੀ ਹੋਣ
ਦੀ ਸੰਭਾਵਨਾ ਹੈ।
ਬਾਮਦਗੀ = 13 ਮੋਬਾਇਲ ਟੱਚ
ਕੀਮਤ
= 1,74,500
ਨਕਦੀ
= 2000 ਰੁਪੈ
2021.02.28 15:26

Related posts

Leave a Reply