LATEST : ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗੀ ਹੋਮ ਡਿਲੀਵਰੀ- ਜ਼ਿਲ੍ਹਾ ਮੈਜਿਸਟਰੇਟ


ਨਿਸ਼ਚਿਤ ਸਮੇਂ ਤੋਂ ਪਹਿਲਾਂ ਅਤੇ ਬਾਅਦ ’ਚ ਹੋਮ ਡਿਲੀਵਰੀ ਕਰਨ ਵਾਲੇ ਰੈਸਟੋਰੈਂਟ ਅਤੇ ਢਾਬਿਆਂ ਆਦਿ ’ਤੇ ਹੋਵੇਗੀ ਕਾਰਵਾਈ  : ਜ਼ਿਲ੍ਹਾ ਮੈਜਿਸਟਰੇਟ

ਹੁਸ਼ਿਆਰਪੁਰ, 10 ਜੂਨ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਰੈਸਟੋਰੈਂਟ, ਢਾਬਿਆਂ, ਜੰਕ ਫੂਡ ਅਤੇ ਬੇਕਰੀ ਦੀਆਂ ਦੁਕਾਨਾਂ ਆਦਿ ਵਲੋਂ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਨਿਸ਼ਚਿਤ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੋਮ ਡਿਲੀਵਰੀ ਕਰਨ ਵਾਲੇ ਰੈਸਟੋਰੈਂਟ, ਢਾਬਿਆਂ, ਜੰਕ ਫੂਡ, ਹਲਵਾਈ ਅਤੇ ਬੇਕਰੀ ਆਦਿ ਦੀਆਂ ਦੁਕਾਨਾਂ ’ਤੇ ਨਿਯਮਾਂ ਮੁਤਾਬਕ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
  ਸ੍ਰੀਮਤੀ ਅਪਨੀਤ ਰਿਆਤ ਨੇ ਇਹ ਵੀ ਹਦਾਇਤ ਕੀਤੀ ਕਿ ਉਕਤ ਛੋਟ ਦੌਰਾਨ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਯਕੀਨੀ ਬਣਾਈ ਜਾਵੇ। 

Related posts

Leave a Reply