ਸੰਜੇ ਸ਼ਰਮਾ ਵੱਲੋ ਸ਼ੁਰੂ ਕੀਤੀ ਭੁੱਖ ਹੜਤਾਲ 6 ਵੀ ਦਿਨ ਜਾਰੀ

ਸੰਜੇ ਸ਼ਰਮਾ ਵੱਲੋ ਸ਼ੁਰੂ ਕੀਤੀ ਭੁੱਖ ਹੜਤਾਲ 6 ਵੀ ਦਿਨ ਜਾਰੀ।
Hoshiarpur (Choudhry ) ਭੁੱਖ ਹੜਤਾਲ ਨੂੰ ਉਦੋ ਹਰ ਬਲ ਮਿਲਿਆ ਜੱਦੋ ਮੁਹੱਲੇ ਦੀ ਨਾਰੀ ਸ਼ਕਤੀ ਵਿੱਚੋ ਭੁੱਖ ਹੜਤਾਲ ਤੇ ਭੈਣ ਸ਼੍ਰੀਮਤੀ ਸੁੱਖਵਿੰਦਰ ਕੌਰ ਜੀ ਮੁਹੱਲੇ ਦੀ ਅਗਵਾਈ ਵਿੱਚ ਭੁੱਖ ਹੜਤਾਲ ਤੇ ਬੈਠੇ ਅਤੇ ਉਹਨਾਂ ਕਿਹਾ ਕਿ ਅੱਜ ਅਸੀਂ ਨਾਰੀ ਸ਼ਕਤੀ ਪੂਰਾ ਜ਼ੋਰ-ਸ਼ੋਰ ਨਾਲ ਇਸ ਭੁੱਖ ਹੜਤਾਲ ਦਾ ਸਮਰੱਥਨ ਕਰਦੇ ਹਾਂ ਪ੍ਰਸਾਸ਼ਨ ਨੂੰ ਇਸ ਗੱਲ ਵੱਲ ਧਿਆਨ ਦੇਣ ਚਾਹੀਦਾ ਸੀ ਪਰ ਜਦੋ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਮੁਹੱਲੇ ਦੇ ਨੌਜਵਾਨ ਵੀਰ ਸੰਜੇ ਸ਼ਰਮਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ। ਫਿਰ ਇਸ ਭੁੱਖ ਹੜਤਾਲ ਨੂੰ ਮੁਹੱਲੇ ਵਾਸੀਆਂ ਦਾ ਪੂਰਾ ਹੁੰਗਾਰਾ ਮਿਲਿਆ। ਇਸ ਮੌਕੇ ਸੰਜੇ ਸ਼ਰਮਾ ਜੀ ਨੇ ਕਿਹਾ ਕਿ ਐਕਸ.ਈ.ਐਨ ਹਰਪ੍ਰੀਤ ਸਿੰਘ ਜੀ ਅਤੇ ਐੱਸ ਈ ਰਣਜੀਤ ਸਿੰਘ ਨੇ ਜੋ ਕੱਲ ਮਿਤੀ 26/10/2020 ਨੂੰ ਜੋ ਆਸ਼ਵਾਸਨ ਦਿੱਤਾ ਸੀ ਕਿ ਵਰਕ ਆਰਡਰ ਜਾਰੀ ਕਰਕੇ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ। ਪਰ ਅਜਿਹੇ ਤੱਕ ਨਗਰ ਨਿਗਮ ਹੁਸ਼ਿਆਰਪੁਰ ਤੇ ਪ੍ਰਸ਼ਾਸਨ ਵਲੋਂ ਸਾਨੂੰ ਕੋਈ ਲਿਖਤੀ ਰੂਪ ਵਿੱਚ ਆਰਡਰ ਕਾਪੀ ਨਹੀਂ ਭੇਜੀ ਗਈ। ਜੱਦੋ ਤੱਕ ਸਾਨੂੰ ਲਿਖਤੀ ਰੂਪ ਵਿੱਚ ਵਰਕ ਆਰਡਰ ਦੀ ਕਾਪੀ ਨਹੀਂ ਮਿਲਦੀ ਭੁੱਖ ਹੜਤਾਲ ਇਸੀ ਤਰ੍ਹਾਂ ਜਾਰੀ ਰਹੇਗੀ।ਇਸ ਮੌਕੇ ਅੰਮ੍ਰਿਤ ਪਾਲ ਸਿੰਘ, ਵਾਮ ਦੇਵ ਬਾਲੀ, ਮੰਗਤ ਰਾਮ ਜੀ, ਪੀ ਕੇ ਸ਼ਰਮਾ, ਸਰਦਾਰ ਗੁਰਮੁੱਖ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਦੇਸਰਾਜ, ਸਰਦਾਰ ਹਰਜਾਪ ਸਿੰਘ, ਰਾਮ ਪ੍ਰਕਾਸ਼, ਮਨਿੰਦਰ ਸਿੰਘ,
ਡਾਕਟਰ ਸਤਿਯਮ, ਰਾਵਿੰਦਰ ਕੌਰ, ਨੀਰੂ, ਰਾਜਨ ਕੁਮਾਰੀ, ਦਲਬੀਰ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ ਅਮਰਜੀਤ ਕੌਰ, ਮਮਤਾ ਰਾਣੀ ਠਾਕੁਰ ਅਸ਼ਵਨੀ ਕੁਮਾਰ ਜੀ ਬਾਕੀ ਭਾਰੀ ਤਾਦਾਦ ਵਿੱਚ ਮੌਜੂਦਾ ਸੀ

Related posts

Leave a Reply